ਆਸਟ੍ਰੇਲੀਆ ਦੇ 104 ਸਾਲਾ ਵਿਗਿਆਨੀ ਨੇ ਕੀਤੀ ਇੱਛਾ ਮੌਤ ਦੀ ਮੰਗ, ਦੱਸਿਆ ਇਹ ਕਾਰਨ

ਅਕਸਰ ਲੋਕ ਲੰਮੀ ਉਮਰ ਦੀ ਕਾਮਨਾ ਕਰਦੇ ਹਨ। ਹਾਲਾਂਕਿ ਬਹੁਤ ਘੱਟ ਲੋਕ ਅਜਿਹੀ ਇੱਛਾ ਨਹੀਂ ਰੱਖਦੇ ਅਤੇ ਡਾਕਟਰੀ ਮਦਦ ਨਾਲ ਮੌਤ ਪ੍ਰਾਪਤ ਕਰਨ ਦੀ ਇੱਛਾ ਬਾਰੇ ਸੋਚਦੇ ਹਨ। ਆਸਟ੍ਰੇਲੀਆ ਦੇ 104 ਸਾਲਾ ਵਿਗਿਆਨੀ ਡੇਵਿਡ ਗੂਡਾਲ ਨੇ ਵੀ ਆਪਣੀ ਮੌਤ ਲਈ ਇਹ ਤਰੀਕਾ ਚੁਣਿਆ ਹੈ। ਇਸ ਦਾ ਕਾਰਨ ਵੀ ਅਜੀਬ ਹੈ। ਗੂਡਾਲ ਨੂੰ ਉਮਰ ਦੇ ਉਸ ਪੜਾਅ ਵਿਚ ਇਕ ਧੱਕਾ ਜਿਹਾ ਲੱਗਾ, ਜਦੋਂ ਯੂਨੀਵਰਸਿਟੀ

ਨੇ 102 ਸਾਲ ਦੀ ਉਮਰ ਵਿਚ ਉਨ੍ਹਾਂ ਕੋਲੋਂ ਦਫਤਰ ਖਾਲੀ ਕਰਾਉਣ ਦੀ ਕੋਸ਼ਿਸ ਕੀਤੀ ਸੀ। ਉਸ ਮਗਰੋਂ ਉਨ੍ਹਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਜਨਮਦਿਨ 'ਤੇ ਕਿਹਾ ਕਿ ਮਈ ਦੇ ਸ਼ੁਰੂ ਵਿਚ ਉਹ ਸਵਿਟਰਜ਼ਲੈਂਡ ਜਾਣਗੇ ਤਾਂ ਜੋ ਉੱਥੇ ਜਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵਰਗੇ ਬਜ਼ੁਰਗ ਵਿਅਕਤੀ ਕੋਲ ਖੁਦਕੁਸ਼ੀ ਕਰਨ ਦੇ ਅਧਿਕਾਰ ਸਮੇਤ ਹਰ ਤਰ੍ਹਾਂ ਦੇ ਨਾਗਰਿਕ ਅਧਿਕਾਰ ਹੋਣੇ ਚਾਹੀਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੂਡਾਲ ਦਾ ਜਨਮ ਲੰਡਨ ਵਿਚ ਸਾਲ 1914 ਵਿਚ ਹੋਇਆ ਸੀ। ਉਹ ਮਸ਼ਹੂਰ ਬੌਟਨੀਸਟ ਅਤੇ ਇਕੋਲੌਜੀਸਟ ਹਨ। ਸਾਲ 1948 ਵਿਚ ਉਹ ਆਸਟ੍ਰੇਲੀਆ ਆਏ ਅਤੇ ਇੱਥੇ ਮੈਲਬੌਰਨ ਯੂਨੀਵਰਸਿਟੀ ਵਿਚ ਲੈਕਚਰਾਰ ਬਣੇ। ਅਪ੍ਰੈਲ ਮਹੀਨੇ ਵਿਚ ਗੂਡਾਲ ਨੇ ਆਪਣਾ 104ਵਾਂ ਜਨਮਦਿਨ ਮਨਾਇਆ। ਗੂਡਾਲ ਨੇ ਆਪਣੇ ਜਨਮਦਿਨ 'ਤੇ ਕਿਹਾ,''ਮੈਨੂੰ ਇਸ ਉਮਰ ਤੱਕ ਪਹੁੰਚਣ ਦਾ ਬਹੁਤ ਅਫਸੋਸ ਹੈ। ਮੈਂ ਖੁਸ਼ ਨਹੀਂ ਹਾਂ। ਮੈ ਮਰਨਾ ਚਾਹੁੰਦਾ ਹਾਂ।''
ਗੂਡਾਲ ਨੂੰ ਕੋਈ ਟਰਮੀਨਲ ਬੀਮਾਰੀ ਨਹੀਂ ਹੈ ਬਲਕਿ ਉਨ੍ਹਾਂ ਦੀ ਜੀਵਨ ਪੱਧਰ ਵਿਗੜ ਗਿਆ ਹੈ। ਉਸ ਨੇ ਬੇਸਲ ਵਿਚ ਇਕ ਸਹਿਯੋਗੀ ਮਰਨ ਵਾਲੀ ਏਜੰਸੀ ਨਾਲ ਸੰਪਰਕ ਕੀਤਾ ਹੈ। ਉਮਰ ਦੇ ਇਸ ਪੜਾਅ ਵਿਚ ਆ ਕੇ ਉਹ ਇੱਛਾ ਮੌਤ ਦੀ ਮੰਗ ਕਰ ਰਹੇ ਹਨ। ਗੁਡਾਲ ਸਵਿਟਰਜ਼ਲੈਂਡ ਵਿਚ ਇੱਛਾ ਮੌਤ ਚਾਹੁੰਦੇ ਹਨ। ਆਸਟ੍ਰੇਲੀਆ ਵਿਚ ਉਨ੍ਹਾਂ ਦੀ ਇੱਛਾ ਮੌਤ ਨੂੰ ਲੇ ਕੇ ਨਿਯਮਾਂ ਦੀ ਖੋਜ ਕੀਤੀ ਜਾ ਰਹੀ ਹੈ। ਮਾਰਕ ਮੈਕਗੋਵਨ ਦਾ ਕਹਿਣਾ ਹੈ ਕਿ ਜੇ ਗੂਡਾਲ ਨੂੰ ਕੋਈ ਗੰਭੀਰ ਬੀਮਾਰੀ ਨਹੀਂ ਹੈ ਤਾਂ ਸਰਕਾਰ ਇੱਛਾ ਮੌਤ ਵਿਚ ਸਹਿਯੋਗ ਨਹੀਂ ਦੇ ਸਕਦੀ। ਹਾਲਾਂਕਿ ਗੂਡਾਲ ਦਾ ਕਹਿਣਾ ਹੈ ਕਿ ਮੇਰੇ ਜਿਹੇ ਬਜ਼ੁਰਗ ਨਾਗਰਿਕ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ। ਹੁਣ ਉਨ੍ਹਾਂ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਉਨ੍ਹਾਂ ਨੇ ਗੋ ਫੰਡ ਪੇਜ਼ ਨਾਲ ਸੰਪਰਕ ਕੀਤਾ ਹੈ, ਜੋ ਉਨ੍ਹਾਂ ਨੂੰ ਬਿਜਨਸ ਕਲਾਸ ਦਾ ਟਿਕਟ ਦੇ ਰਹੇ ਹਨ। ਮਈ ਦੇ ਸ਼ੁਰੂ ਵਿਚ ਉਹ ਸਵਿਟਰਜ਼ਲੈਂਡ ਲਈ ਰਵਾਨਾ ਹੋਣਗੇ।