ਪਾਕਿਸਤਾਨ ਤੇ ਭਾਰਤੀ ਡੀ.ਜੀ.ਐਮ.ਓ. ਨੇ ਸਰਹੱਦੀ ਗੋਲੀਬਾਰੀ ਦੇ ਵਿਸ਼ੇ 'ਤੇ ਕੀਤੀ ਚਰਚਾ

ਪਾਕਿਸਤਾਨ ਦੇ ਫੌਜੀ ਅਭਿਆਨ ਜਨਰਲ ਡਾਇਰੈਕਟਰ ਨੇ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਕੰਟਰੋਲ ਲਾਈਨ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਹੋਣ ਵਾਲੀ ਗੋਲੀਬਾਰੀ ਦੇ ਮੁੱਦੇ 'ਤੇ ਚਰਚਾ ਕੀਤੀ ਹੈ। ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਪਾਕਿਸਤਾਨੀ ਤੇ ਭਾਰਤੀ ਡੀ.ਜੀ.ਐਮ.ਓ. ਵਿਚਾਲੇ ਹੋਟਲਾਈਨ ਸੰਪਰਕ ਸਥਾਪਿਤ ਹੋਇਆ ਸੀ।
ਖਬਰ 'ਚ ਕਿਹਾ ਗਿਆ ਕਿ ਪਾਕਿਸਤਾਨੀ ਡੀ.ਜੀ.ਐਮ.ਓ. ਨੇ ਭਾਰਤੀ ਸੁਰੱਖਿਆ ਬਲਾਂ ਵਲੋਂ ਕੰਟਰੋਲ ਲਾਈਨ ਤੇ ਕੰਮਕਾਜੀ ਸਰਹੱਦ ਦੇ ਨੇੜੇ ਨਿਰਦੋਸ਼ ਨਾਗਰਿਕਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਖਬਰ 'ਚ ਇਹ ਵੀ ਕਿਹਾ ਗਿਆ

ਕਿ ਅਜਿਹੀਆਂ ਕਾਰਵਾਈਆਂ ਕਾਰਨ ਸਰਹੱਦ 'ਤੇ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਲਾਈਨ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਸ਼ਾਂਤੀ ਦੀ ਬੁਨਿਆਦ ਭਾਰਤੀ ਫੌਜੀਆਂ ਵਲੋਂ ਵਰਤਮਾਨ ਸਹਿਮਤੀਆਂ ਦਾ ਵਿਆਪਕ ਰੂਪ ਨਾਲ ਪਾਲਣ ਕਰਨਾ ਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨਾ ਹੈ।
ਭਾਰਤੀ ਫੌਜ ਨੇ ਬੀਤੇ ਦਿਨ ਇਕ ਸਖਤ ਸੰਦੇਸ਼ 'ਚ ਪਾਕਿਸਤਾਨੀ ਫੌਜ ਨੂੰ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣਾ ਬੰਦ ਕਰਨ ਨੂੰ ਕਿਹਾ ਸੀ। ਉਸ ਨੇ ਕਿਹਾ ਸੀ ਕਿ ਪਾਕਿਸਤਾਨੀ ਸਾਜ਼ਿਸ਼ ਨੂੰ ਅਸਫਲ ਕਰਨ ਦੇ ਲਈ ਉਹ ਜਵਾਬੀ ਕਦਮ ਚੁੱਕਦਾ ਰਹੇਗਾ।


Most Read

  • Week

  • Month

  • All