ਲਾਦੇਨ ਦੇ 'ਬਾਡੀਗਾਰਡ' ਦੀ ਜਰਮਨੀ ਕਰ ਰਿਹੈ ਮਦਦ

ਓਸਾਮਾ ਬਿਨ ਲਾਦੇਨ ਦੀ ਸਖਤ ਤੌਰ 'ਤੇ ਕਦੇ ਹਿਫਾਜ਼ਤ ਕਰਨ ਵਾਲੇ ਇਕ ਵਿਅਕਤੀ ਨੂੰ ਜਰਮਨੀ ਦੀ ਸਰਕਾਰ ਮਦਦ ਦੇ ਤੌਰ 'ਤੇ ਉਸ ਨੂੰ 95 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ। ਐਂਟੀ ਦੱਖਣੀਪੰਥੀ ਪਾਰਟੀ 'ਅਲਟਰਨੇਟਿਵ ਫਾਰ ਜਰਮਨੀ' ਦੇ ਪੁੱਛੇ ਜਾਣ 'ਤੇ ਇਹ ਅੰਕੜਾ ਉਥੋਂ ਦੀ ਇਕ ਖੇਤਰੀ ਸਰਕਾਰ ਨੇ ਜਾਰੀ ਕੀਤਾ ਹੈ। ਮਦਦ ਹਾਸਲ ਕਰ ਰਿਹਾ ਵਿਅਕਤੀ ਟਿਊਨੇਸ਼ੀਆ ਦਾ ਨਾਗਰਿਕ ਹੈ

ਅਤੇ ਜਰਮਨੀ 'ਚ 1997 ਤੋਂ ਰਹਿ ਰਿਹਾ ਹੈ। ਉਸ ਦਾ ਨਾਂ ਸਾਮੀ ਏ ਦੱਸਿਆ ਗਿਆ ਹੈ। ਖੁਫੀਆ ਕਾਰਨਾਂ ਤੋਂ ਜਰਮਨੀ ਦੀ ਮੀਡੀਆ 'ਚ ਵਿਅਕਤੀ ਦਾ ਪੂਰਾ ਨਾਂ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਹਾਲਾਂਕਿ ਸਾਮੀ ਏ ਨੇ ਜ਼ਿਹਾਦੀਆਂ ਤੋਂ ਕਿਸੇ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਡਰ ਤੋਂ ਉਸ ਨੂੰ ਵਾਪਸ ਟਿਊਨੇਸ਼ੀਆ ਨਹੀਂ ਭੇਜਿਆ ਗਿਆ ਸੀ।
ਓਸਾਮਾ ਬਿਨ ਲਾਦੇਨ ਅਲ ਕਾਇਦਾ ਜ਼ਿਹਾਦੀ ਨੈੱਟਵਰਕ ਦਾ ਸੰਚਾਲਨ ਕਰਦਾ ਸੀ ਅਤੇ ਸਾਲ 2001 'ਚ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਨੂੰ ਅੰਜ਼ਾਮ ਦਿੱਤਾ ਸੀ। 10 ਸਾਲ ਬਾਅਦ 2011 'ਚ ਉਸ ਨੂੰ ਅਮਰੀਕੀ ਫੌਜੀਆਂ ਨੇ ਇਕ ਵਿਸ਼ੇਸ਼ ਦਲ ਨੇ ਪਾਕਿਸਤਾਨ 'ਚ ਗੋਲੀ ਮਾਰ ਦਿੱਤੀ ਸੀ। 9/ 11 ਹਮਲੇ 'ਚ ਸ਼ਾਮਲ ਘਟ ਤੋਂ ਘਟ 3 ਆਤਮਘਾਟੀ ਪਾਇਲਟ ਉੱਤਰ ਜਰਮਨੀ ਦੇ ਹੈਮਬਰਗ ਤੋਂ ਚੱਲਣ ਵਾਲੇ ਅਲਕਾਇਦਾ ਦੇ ਇਕ ਨੈੱਟਵਰਕ ਦੇ ਮੈਂਬਰ ਸਨ। ਜਰਮਨੀ 'ਚ ਸਾਲ 2015 'ਚ ਅੱਤਵਾਦ ਵਿਰੋਧੀ ਜਾਂਚ 'ਚ ਪੇਸ਼ ਹੋਏ ਗਵਾਹਾਂ ਮੁਤਾਬਕ, ਸਾਮੀ ਏ ਸਾਲ 2000 'ਚ ਅਫਗਾਨਿਸਤਾਨ 'ਚ ਕਈ ਮਹੀਨਿਆਂ ਤੱਕ ਓਸਾਮਾ ਬਿਨ ਲਾਦੇਨ ਦੇ ਬਾਡੀਗਾਰਡ ਰਿਹਾ ਸੀ। ਸਾਮੀ ਏ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਜੱਜਾਂ ਨੇ ਗਵਾਹਾਂ ਦੀ ਗੱਲ 'ਤੇ ਵਿਸ਼ਵਾਸ ਜਤਾਇਆ ਸੀ।
ਸਾਲ 2006 'ਚ ਇਸ ਗੱਲ ਦੀ ਵੀ ਜਾਂਚ ਕੀਤੀ ਗਈ ਸੀ ਕਿ ਸਾਮੀ ਏ ਦਾ ਅਲਕਾਇਦਾ ਨਾਲ ਸਖਤ ਸਬੰਧ ਸੀ ਪਰ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਸੀ। ਸਾਮੀ ਏ ਜਰਮਨ ਮੂਲ ਦੀ ਆਪਣੀ ਪਤਨੀ ਅਤੇ 4 ਬੱਚਿਆਂ ਦੇ ਨਾਲ ਬੋਕਮ ਸ਼ਹਿਰ 'ਚ ਰਹਿੰਦਾ ਹੈ। ਇਹ ਸ਼ਹਿਰ ਪੱਛਮੀ ਜਰਮਨੀ 'ਚ ਸਥਿਤ ਹੈ। ਸਾਲ 1999 'ਚ ਅਸਥਾਈ ਤੌਰ 'ਤੇ ਰਹਿਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਈ ਟੈਕਨੀਕਲ ਕੋਰਸਾਂ ਦੀ ਪੜਾਈ ਕੀਤੀ ਅਤੇ ਸਾਲ 2005 'ਚ ਉਹ ਬੋਕਮ ਚੱਲਾ ਗਿਆ। ਸਾਲ 2007 'ਚ ਉਨ੍ਹਾਂ ਦੀ ਸ਼ਰਣ ਦੀ ਅਰਜ਼ੀ ਨੂੰ ਇਹ ਕਹਿੰਦੇ ਹੋਏ ਅਸਵੀਕਾਰ ਕਰ ਦਿੱਤਾ ਸੀ ਕਿ ਉਹ ਸੁਰੱਖਾ ਲਈ ਖਤਰਾ ਹੈ। ਉਨ੍ਹਾਂ ਨੂੰ ਹਰ ਦਿਨ ਪੁਲਸ ਸਟੇਸ਼ਨ 'ਚ ਹਾਜ਼ਰੀ ਲਾਉਣੀ ਹੁੰਦੀ ਹੈ। ਜਰਮਨੀ ਸਰਕਾਰ ਮੁਤਾਬਕ ਉੱਤਰ ਅਫਰੀਕਾ 'ਚ ਸ਼ੱਕੀ ਜ਼ਿਹਾਦੀਆਂ ਨੂੰ ਤੱਸ਼ਦਦਾਂ ਦਾ ਸ਼ਿਕਾਰ ਹੋਣਾ ਪਿਆ ਹੈ, ਇਸ ਲਈ ਟਿਊਨੇਸ਼ੀਆ ਅਤੇ ਗੁਆਂਢੀ ਅਰਬ ਦੇਸ਼ ਪ੍ਰਵਾਸੀਆਂ ਲਈ ਸੁਰੱਖਿਅਤ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਨਹੀਂ ਹਨ।

Most Read

  • Week

  • Month

  • All