ਡਲਾਸ ਗੋਲੀਬਾਰੀ: ਇਕ ਪੁਲਸ ਅਧਿਕਾਰੀ ਦੀ ਮੌਤ, ਸ਼ੱਕੀ ਗ੍ਰਿਫਤਾਰ

ਅਮਰੀਕਾ ਦੇ ਟੈਕਸਾਸ ਸੂਬੇ ਦੇ ਡਲਾਸ 'ਚ ਬੀਤੇ ਦਿਨ ਇਕ ਦੁਕਾਨ 'ਚ ਹੋਈ ਗੋਲੀਬਾਰੀ 'ਚ 2 ਪੁਲਸ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ ਇਕ ਪੁਲਸ ਅਧਿਕਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੁਲਸ ਅਧਿਕਾਰੀ ਰੋਜੇਲੀਓ ਸੈਂਟੇਂਡਰ (27) ਤੇ ਕ੍ਰਿਸਟਲ ਐਲਮੀਡਾ (26) ਬੀਤੇ ਦਿਨ ਹੋਏ ਹਮਲੇ 'ਚ ਗੰਬੀਰ ਜ਼ਖਮੀ ਹੋ ਗਏ ਸਨ। ਇਸ ਗੋਲੀਬਾਰੀ 'ਚ ਸਟੋਰ 'ਚ ਕੰਮ ਕਰਨ ਵਾਲਾ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ। ਘਟਨਾ 'ਚ ਜ਼ਖਮੀ ਪੁਲਸ ਅਧਿਕਾਰੀ ਰੋਜੇਲੀਓ ਸੈਂਟੇਂਡਰ ਦੀ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਮੌਤ ਹੋ ਗਈ। ਪੁਲਸ ਨੇ ਆਪਣੇ ਬਲਾਗ ਰਾਹੀਂ ਪੀੜਤ ਪਰਿਵਾਰ ਪ੍ਰਤੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਇਸ ਹਮਲੇ ਦੇ ਸ਼ੱਕੀ ਅਰਮਾਂਡੋ ਲੁਇਸ ਜੁਆਰੇਜ਼ (29) ਨੂੰ ਪੁਲਸ 'ਤੇ ਗੋਲੀਬਾਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10 ਵਜੇ ਦੇ ਕਰੀਬ ਕਈ ਪੁਲਸ ਕਰਮਚਾਰੀਆਂ ਵਲੋਂ ਉਸ ਦਾ ਪਿੱਛਾ ਕਰਨ ਦੌਰਾਨ ਹਿਰਾਸਤ 'ਚ ਲਿਆ ਗਿਆ ਹੈ।

Most Read

  • Week

  • Month

  • All