ਪੁਲਸ ਨੇ ਮਾਂਟੇਰੀਅਲ ਨੇੜੇ ਗੋਦਾਮ 'ਤੋਂ ਬਰਾਮਦ ਕੀਤੇ ਚੋਰੀ ਦੀ ਬੀਅਰ ਦੇ 11 ਹਜ਼ਾਰ ਡੱਬੇ

ਕਿਊਬਕ ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੇ ਮਹੀਨੇ ਚੋਰੀ ਹੋਏ ਬੀਅਰ ਦੇ 20,000 ਡੱਬਿਆਂ 'ਚੋਂ 11,000 ਡੱਬੇ ਦੱਖਣ-ਪੱਛਮੀ ਮਾਂਟੇਰੀਅਲ ਦੇ ਗੋਦਾਮ 'ਚੋਂ ਬਰਾਮਦ ਕਰ ਲਏ ਹਨ। ਪੁਲਸ ਨੇ ਦੱਸਿਆ ਕਿ ਬੀਅਰ ਡੱਬਿਆਂ 'ਚ ਬਰਾਮਦ ਕੀਤੀ ਗਈ, ਜੋ ਕਿ ਮਾਰਚ ਮਹੀਨੇ ਮਾਂਟੇਰੀਅਲ ਦੇ ਨੇੜੇ ਦੇ ਇਕ ਗੋਦਾਮ ਤੋਂ ਚੋਰੀ ਕੀਤੇ ਗਏ ਸਨ।


ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਦਾਮ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਬੀਅਰ, ਮੀਟ ਤੇ ਪੈਪੇਰੋਨੀ ਨਾਲ ਲੋਡ ਤਿੰਨ ਟਰੱਕ ਗੋਦਾਮ 'ਚ ਖੜੇ ਕੀਤੇ ਸਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 5 ਲੱਖ ਡਾਲਰ ਦੇ ਕਰੀਬ ਸੀ। ਕਰਮਚਾਰੀਆਂ ਨੇ ਬਾਅਦ 'ਚ ਦੇਖਿਆ ਕਿ ਟਰੱਕ ਖਾਲੀ ਹਨ ਤੇ ਬੀਅਰ ਤੇ ਬਾਕੀ ਸਮਾਨ ਚੋਰੀ ਕਰ ਲਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਕ ਗੋਦਾਮ 'ਚ ਛਾਪਾ ਮਾਰਿਆ, ਜਿਥੋਂ ਉਨ੍ਹਾਂ ਨੇ ਬੀਰਅ ਦੇ 11,000 ਡੱਬੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਕਰੀਬ 3,00,000 ਡਾਲਰ ਦੇ ਕਰੀਬ ਸੀ। ਇਸ ਮਾਮਲੇ ਦੇ ਸਬੰਧ 'ਚ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਉਨ੍ਹਾਂ 'ਤੇ ਲਾਏ ਦੋਸ਼ਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਦਾਮ 'ਚੋਂ ਡਰਾਈਡ ਮੀਟ ਬਰਾਮਦ ਨਹੀਂ ਹੋਇਆ।

Most Read

  • Week

  • Month

  • All