ਟੋਰਾਂਟੋ 'ਚ ਇਕ ਵੈਨ ਨੇ ਦਰੜੇ ਕਈ ਪੈਦਲ ਯਾਤਰੀ, 9 ਦੀ ਮੌਤ

ਟੋਰਾਂਟੋ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ 'ਤੇ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ 'ਤੇ ਚੜ ਗਈ, ਜਿਸ ਕਾਰਨ 8 ਤੋਂ 10 ਪੈਦਲ ਯਾਤਰੀ ਉਸ ਦੀ ਲਪੇਟ 'ਚ ਆ ਗਏ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਲੋਕਲ ਮੀਡੀਆ ਮੁਤਾਬਕ ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਹੈ।


ਟੋਰਾਂਟੋ ਪੁਲਸ ਨੇ ਟਵਿਟਰ 'ਤੇ ਲਿਖਿਆ ਕਿ ਜ਼ਖਮੀਆਂ ਨੂੰ ਲੱਗੀਆਂ ਸੱਟਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, 8 ਤੋਂ 10 ਰਾਹਗੀਰਾਂ ਦੇ ਕੁਚਲੇ ਜਾਣ ਦਾ ਖਦਸ਼ਾ ਹੈ।
ਇਸ ਤੋਂ ਬਾਅਦ ਕੀਤੇ ਹੋਰ ਟਵੀਟਾਂ 'ਚ ਕਿਹਾ ਗਿਆ ਕਿ ਜ਼ਖਮੀਆਂ ਦੇ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰੇ 1:27 ਮਿੰਟ 'ਤੇ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ ਸੀ। ਹਾਲਾਂ ਕਿ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ ਜਾਂ ਨਹੀਂ।

Most Read

  • Week

  • Month

  • All