3.5 ਅਰਬ ਸਾਲ ਪਹਿਲਾਂ ਸੁੱਕ ਗਈਆਂ ਸਨ ਲਾਲ ਗ੍ਰਹਿ ਦੀਆਂ ਝੀਲਾਂ

ਮੰਗਲ ਦੀਆਂ ਸਾਰੀਆਂ ਝੀਲਾਂ ਕਰੀਬ 3.5 ਅਰਬ ਸਾਲ ਪਹਿਲਾਂ ਹੀ ਸੁੱਕ ਗਈਆਂ ਸਨ। ਅਮਰੀਕੀ ਵਿਗਿਆਨਕਾਂ ਨੇ ਲਾਲ ਗ੍ਰਹਿ ਦੀ ਸਤਾਹ 'ਤੇ ਮੌਜੂਦ ਲੰਬੀਆਂ ਦਰਾਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਇਨ੍ਹਾਂ ਦਰਾਰਾਂ ਦੀ ਖੋਜ ਅਮਰੀਕੀ ਏਜੰਸੀ ਨਾਸਾ ਦੇ ਕਿਊਰਿਯੋਸੀਟੀ ਰੋਵਰ ਨੇ 2017 ਦੀ ਸ਼ੁਰੂਆਤ 'ਚ ਕੀਤੀ ਸੀ।


ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਦੇ ਸੋਧਕਰਤਾਵਾਂ ਨੇ ਆਪਣੇ ਅਧਿਐਨ 'ਚ ਪ੍ਰਾਚੀਨ ਕਾਲ 'ਚ ਪ੍ਰਿਥਵੀ ਦੇ ਗੁਆਂਢੀ ਗ੍ਰਹਿ ਦੇ ਮੌਸਮ ਨਾਲ ੁਜੁੜੀ ਜਾਣਕਾਰੀਆਂ ਤੋਂ ਵੀ ਪਰਦਾ ਚੁੱਕਿਆ ਹੈ। ਵਿਗਿਆਨਕ ਨੈਧਨੀਲ ਸਟੀਨ ਦਾ ਕਹਿਣਾ ਹੈ ਕਿ ਕਿਸੇ ਵੀ ਕੁਦਰਤੀ ਜਲ ਸਰੋਤ ਦੇ ਹਵਾ ਦੇ ਸੰਪਰਕ 'ਚ ਆਉਣ ਨਾਲ ਸੁਕੀਆਂ ਦਰਾਰਾਂ ਦਾ ਨਿਰਮਾਣ ਹੁੰਦਾ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਮੇਂ ਨਾਲ ਇਨ੍ਹਾਂ ਝੀਲਾਂ ਦੇ ਪੱਧਰ 'ਚ ਉਤਾਰ-ਚੜਾਅ ਵੀ ਹੁੰਦਾ ਸੀ।''
ਜਿਓਲਾਜੀ ਜਨਰਲ 'ਚ ਛਪੇ ਇਸ ਸੋਧ ਮੁਤਾਬਕ ਪ੍ਰਿਧਵੀ ਵਾਂਗ ਮੰਗਲ ਦੇ ਝੀਲ ਵੀ ਇਕ ਤਰ੍ਹਾਂ ਚੱਕਰ ਦਾ ਪਾਲਨ ਕਰਦੇ ਸੀ। ਇਸ ਅਧਿਐਨ ਨਾਲ ਲਾਲ ਗ੍ਰਹਿ 'ਤੇ ਮੌਜੂਦ ਝੀਲ ਦੀਆਂ ਪ੍ਰਣਾਲੀਆਂ ਦੇ ਵਿਸ਼ੇ 'ਚ ਜਾਣਕਾਰੀਆਂ ਸਾਹਮਣੇ ਆਉਣਗੀਆਂ। ਸਟੀਨ ਦਾ ਕਹਿਣਾ ਹੈ ਕਿ ਇਹ ਅਧਿਐਨ ਕਿਊਰਿਓਸੀਟੀ ਰੋਵਰ ਦੇ ਮਿਸ਼ਨ ਦਾ ਦੂਜਾ ਅਧਿਆਏ ਹੈ। ਹਾਲੇ ਬਹੁਤ ਸਾਰੀਆਂ ਰੋਮਾਂਚਕ ਜਾਣਕਾਰੀਆਂ ਤੋਂ ਪਰਦਾ ਚੁੱਕਣਾ ਬਾਕੀ ਹੈ।

 

Most Read

  • Week

  • Month

  • All