ਪ੍ਰਿੰਸ ਚਾਰਲਸ ਹੋਣਗੇ ਕਾਮਨਵੈਲਥ ਪ੍ਰਮੁੱਖ ਦੇ ਰੂਪ 'ਚ ਮਹਾਰਾਣੀ ਦੇ ਉਤਰਾਧਿਕਾਰੀ

ਬ੍ਰਿਟੇਨ ਦੇ ਪ੍ਰਿੰਸ ਚਾਰਲਸ ਕਾਮਨਵੈਲਥ ਪ੍ਰਮੁੱਖ ਦੇ ਅਹੁਦੇ 'ਤੇ ਆਪਣੀ ਮਾਂ ਮਹਾਰਾਣੀ ਐਲੀਜ਼ਾਬੇਥ -2 ਦੀ ਥਾਂ ਲੈਣਗੇ। ਦਰਅਸਲ, ਕਾਮਨਵੈਲਥ ਦੇਸ਼ ਪ੍ਰਧਾਨ ਦੇ ਅਗਲੇ ਰੂਪ 'ਚ ਪ੍ਰਿੰਸ ਚਾਰਲਸ ਦਾ ਸਮਰਥਨ ਕਰਨ ਲਈ ਸ਼ੁੱਕਰਵਾਰ ਨੂੰ ਸਹਿਮਤ ਹੋ ਗਏ। ਜ਼ਿਕਰਯੋਗ ਹੈ ਕਿ 1 ਦਿਨ ਪਹਿਲਾਂ ਹੀ ਮਹਾਰਾਣੀ ਐਲੀਜ਼ਾਬੇਥ ਨੇ ਕਿਹਾ ਸੀ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦਾ ਪੁੱਤਰ ਅੱਗੇ ਚੱਲ ਕੇ ਉਨ੍ਹਾਂ ਦੀ ਭੂਮਿਕਾ ਨਿਭਾਵੇ।

ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਮੁਤਾਬਕ ਵਿੰਡਸਰ ਕਾਸਲ 'ਚ ਕਾਮਨਵੈਲਥ ਦੇਸ਼ਾਂ ਦੇ ਪ੍ਰਮੁੱਖਾਂ ਦੀ ਬੈਠਕ (ਚੋਗਮ) 'ਚ ਸੰਗਠਨ ਦੇ ਨੇਤਾ 69 ਸਾਲਾਂ ਚਾਰਲਸ ਨੂੰ ਇਸ ਦਾ ਅਗਲਾ ਪ੍ਰਮੁੱਖ ਬਣਾਉਣ ਲਈ ਸਹਿਮਤ ਹੋਏ ਹਨ।
ਭਾਰਤ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਅਗਲੇ ਪ੍ਰਮੁੱਖ ਦੇ ਰੂਪ 'ਚ ਪ੍ਰਿੰਸ ਚਾਰਲਸ ਦੇ ਨਾਂ 'ਤੇ ਭਾਰਤ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਸ ਸੰਗਠਨ ਲਈ ਸਖਤ ਮਿਹਨਤ ਕੀਤੀ ਹੈ। ਹਾਲਾਂਕਿ ਇਸ ਬਾਰੇ 'ਚ ਸਪੱਸ਼ਟ ਹੈ ਕਿ ਇਸ ਅਹੁਦੇ ਨੂੰ ਸੰਸਥਾਗਤ ਨਹੀਂ ਕੀਤਾ ਜਾਣਾ ਚਾਹੀਦਾ।' ਪ੍ਰਿੰਸ ਚਾਰਲਸ ਨੇ ਬਰਕਿੰਘਮ ਪੈਲੇਸ 'ਚ ਆਪਣੇ ਸਵਾਗਤ ਭਾਸ਼ਣ 'ਚ ਕਿਹਾ, 'ਜਿੱਥੋਂ ਤੱਕ ਮੈਨੂੰ ਯਾਦ ਹੈ, ਮੇਰੇ ਲਈ ਕਾਮਨਵੈਲਥ ਮੇਰੀ ਜ਼ਿੰਦਗੀ 'ਚ ਇਕ ਮੁੱਢਲੀ ਚੀਜ਼ ਹੈ। ਮੈਂ ਉਦੋਂ 5 ਸਾਲ ਦਾ ਸੀ, ਉਦੋਂ ਮੈਂ ਮਾਲਟਾ ਦੀ ਆਪਣੀ ਪਹਿਲੀ ਯਾਤਰਾ ਕੀਤੀ ਸੀ।' ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਦੇ ਜ਼ਿਆਦਾ ਮੈਂਬਰ ਦੇਸ਼ ਕਦੇ ਬ੍ਰਿਟੇਨ ਦਾ ਉਪਨਿਵੇਸ਼ ਹੋਇਆ ਕਰਦੇ ਸਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੰਕੇਤ ਦਿੱਤਾ ਹੈ ਕਿ ਇਸ ਮੁੱਦੇ 'ਤੇ ਇਕ ਫੈਸਲਾ ਸ਼ੁੱਕਰਵਾਰ ਨੂੰ ਵਿੰਡਸਰ ਕਾਸਲ 'ਚ ਰੀਟ੍ਰੀਟ 'ਚ ਉਨ੍ਹਾਂ ਦੇ ਸਵਾਗਤ ਭਾਸ਼ਣ 'ਚ ਹੋਣ ਦੀ ਸੰਭਾਵਨਾ ਹੈ।

Most Read

  • Week

  • Month

  • All