ਮੁਸ਼ਰੱਫ ਦੀਆਂ ਵਧੀਆਂ ਮੁਸ਼ਕਲਾਂ, ਐਨ.ਬੀ. ਕਰੇਗੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ

ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਸ਼ੁੱਕਰਵਾਰ ਨੂੰ ਫੈਸਲਾ ਲਿਆ ਹੈ ਕਿ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰੱਫ ਵਲੋਂ ਇਨਕਮ ਤੋਂ ਜ਼ਿਆਦਾ ਜਾਇਦਾਦ ਰੱਖਣ ਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਦੀ ਜਾਂਚ ਕਰੇਗਾ। ਸਾਬਕਾ ਰਾਸ਼ਟਰਪਤੀ ਫਿਲਹਾਲ ਦੁਬਈ 'ਚ ਰਹਿ ਰਹੇ ਹਨ। ਉਹ ਪਾਕਿਸਤਾਨ 'ਚ ਰਾਜਧਰੋਹ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ

'ਚ ਇਕ ਅੱਤਵਾਦ ਰੋਕੂ ਅਦਾਲਤ ਨੇ 74 ਸਾਲਾਂ ਮੁਸ਼ਰੱਫ ਨੂੰ ਫਰਾਰ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਮਾਰਚ 'ਚ ਸੁਰੱਖਿਆ ਕਾਰਨਾਂ ਕਾਰਨ ਆਪਣੀ ਵਤਨ ਵਾਪਸੀ ਟਾਲ ਦਿੱਤੀ ਸੀ।
ਸਥਾਨਕ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਕਾਰਜਕਾਰੀ ਬੋਰਡ ਨੇ ਸਾਬਕਾ ਰਾਸ਼ਟਰਪਤੀ ਮੁਸ਼ਰੱਫ ਦੇ ਖਿਲਾਫ ਇਨਕਮ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਅੱਜ ਫੈਸਲਾ ਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਨ.ਬੀ. ਦੇ ਪ੍ਰਧਾਨ (ਸੇਵਾ ਮੁਕਤ) ਜਸਟਿਸ ਜਾਵੇਦ ਇਕਬਾਲ ਨੇ ਵਿਦੇਸ਼ 'ਚ ਇਕ ਕੰਪਨੀ ਦੀ ਮਲਕੀਅਤ ਰੱਖਣ ਦੇ ਮਾਮਲੇ 'ਚ ਪੀ.ਐਮ.ਐਲ.-ਕਿਊ ਨੇਤਾ ਚੌਧਰੀ ਮੋਨਿਸ ਇਲਾਹੀ ਸਣੇ ਕਈ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੇ ਖਿਲਾਫ ਵੀ ਜਾਂਚ ਦੇ ਹੁਕਮ ਦਿੱਤੇ। ਬੈਂਕ ਆਫ ਪੰਜਾਬ ਦੇ ਪ੍ਰਧਾਨ ਦੇ ਖਿਲਾਫ ਵੀ ਇਨਕਮ ਤੋਂ ਜ਼ਿਆਦਾ ਜਾਇਦਾਦ ਮਾਮਲੇ 'ਚ ਜਾਂਚ ਦਾ ਹੁਕਮ ਦਿੱਤਾ ਗਿਆ।
9 ਫਰਵਰੀ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਐਨ.ਬੀ. ਦੀਆਂ ਸ਼ਕਤੀਆਂ ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਸੀ ਤੇ ਬਿਊਰੋ ਨੂੰ ਸਾਬਕਾ ਫੌਜੀਆਂ, ਖਾਸ ਕਰਕੇ ਸੇਵਾ ਮੁਕਤ ਜਨਰਲਾਂ ਦੀ ਜਾਂਚ ਕਰਨ ਦੀ ਆਗਿਆ ਦਿੱਤੀ ਸੀ ਤੇ ਮੁਸ਼ਰੱਫ ਦੇ ਅਹੁਦੇ 'ਤੇ ਰਹਿਣ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮ ਦਿੱਤੇ।

 

Most Read

  • Week

  • Month

  • All