ਅਮਰੀਕਾ 'ਚ ਪੁਲਸ ਨੇ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਮਾਰੀ ਗੋਲੀ

ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ 'ਚ ਭਾਰਤੀ ਮੂਲ ਦੇ 18 ਸਾਲਾ ਨੌਜਵਾਨ ਨੂੰ ਅਮਰੀਕੀ ਪੁਲਸ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਾਥਨੀਲ ਪ੍ਰਸਾਦ ਦੇ ਤੌਰ 'ਤੇ ਕੀਤੀ ਗਈ ਹੈ। ਕੈਲੀਫੋਰਨੀਆ ਪੁਲਸ ਨੇ ਦੱਸਿਆ ਕਿ ਉਹ ਇਕ ਦੋਸ਼ ਤਹਿਤ ਵਾਟੰਡ ਸੀ ਅਤੇ 22 ਮਾਰਚ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਉਹ ਫਰਾਰ ਹੋ ਗਿਆ ਸੀ।


ਫਰੀਮੋਂਟ ਪੁਲਸ ਨੇ ਪੰਜ ਅਪ੍ਰੈਲ ਨੂੰ ਫਰੀਮੋਂਟ ਦੇ ਇਕ ਇਲਾਕੇ 'ਚ ਇਕ ਗੱਡੀ 'ਚ ਜਾ ਰਹੇ ਪ੍ਰਸਾਦ ਨੂੰ ਪਛਾਣ ਲਿਆ ਸੀ। ਇਸ ਦੇ ਬਾਅਦ ਪੁਲਸ ਰੇਡੀਓ 'ਤੇ ਵਾਹਨ ਬਾਰੇ ਸੂਚਨਾ ਦਿੱਤੀ ਜਾਣ ਲੱਗ ਗਈ ਸੀ ਅਤੇ ਪੁਲਸ ਇਸ ਨੂੰ ਲੱਭਣ ਲੱਗ ਗਈ ਸੀ। ਜਾਂਚ ਰਿਪੋਰਟਾਂ ਮੁਤਾਬਕ ਵਾਹਨ ਦੇ ਡਰਾਈਵਰ ਨੇ ਗੱਡੀ ਰੋਕੀ ਅਤੇ ਪ੍ਰਸਾਦ ਉੱਥੋਂ ਭੱਜ ਗਿਆ। ਪੁਲਸ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਨੇ ਇਕ ਪੁਲਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਦੋ ਗੋਲੀਆਂ ਚਲਾਈਆਂ। ਇਸ ਦੇ ਜਵਾਬ 'ਚ ਪੁਲਸ ਨੇ ਗੋਲੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ ਅਤੇ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ।

Most Read

  • Week

  • Month

  • All