ਫੇਸਬੁੱਕ ਨੇ ਨਾਨ ਯੂਜ਼ਰ ਦਾ ਡਾਟਾ ਇਕੱਠਾ ਕਰਨ ਦੀ ਗੱਲ ਕਬੂਲੀ

ਸੋਸ਼ਲ ਸਾਈਟ ਫੇਸਬੁੱਕ ਯੂਜ਼ਰ ਦਾ ਡਾਟਾ ਸੁਰੱਖਿਅਤ ਰੱਖਣ 'ਚ ਲਾਪਰਵਾਹੀ ਵਰਤਣ ਲਈ ਪਹਿਲਾਂ ਹੀ ਆਲੋਚਾਨਵਾਂ ਦਾ ਸਾਹਮਣਾ ਕਰ ਰਹੀ ਹੈ। ਹੁਣ ਉਸ ਨੇ ਆਪਣੇ ਸੋਸ਼ਲ ਨੈੱਟਵਰਕ ਤੋਂ ਇਲਾਵਾ ਵੀ ਲੋਕਾਂ ਨਾਲ ਜੁੜੀਆਂ ਜਾਣਕਾਰੀਆਂ ਇਕੱਠਾ ਕਰਨ ਦੀ ਗੱਲ ਮੰਨੀ ਹੈ। ਪਿਛਲੇ ਹਫਤੇ ਅਮਰੀਕੀ ਸੰਸਦ 'ਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦੌਰਾਨ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ

ਕਿਹਾ ਸੀ ਕਿ ਯੂਜ਼ਰ ਆਪਣੀ ਪ੍ਰੋਫਾਈਲ 'ਤੇ ਕੁਝ ਵੀ ਪੋਸਟ ਸ਼ੇਅਰ ਕਰਦੇ ਹਨ, ਉਸ ਤੋਂ ਇਲਾਵਾ ਵੀ ਉਸ ਨਾਲ ਜੁੜੇ ਡਾਟਾ 'ਤੇ ਫੇਸਬੁੱਕ ਦੀ ਨਜ਼ਰ ਰਹਿੰਦੀ ਹੈ।

ਜ਼ੁਕਰਬਰਗ ਦੇ ਬਿਆਨ ਦਾ ਵਿਸਥਾਰਤ ਵੇਰਵਾ ਦਿੰਦੇ ਹੋਏ ਫੇਸਬੁੱਕ ਦੇ ਪ੍ਰਾਡਕਟ ਮੈਨੇਜਮੈਂਟ ਦੇ ਡਾਇਰੈਕਟਰ ਡੈਵਿਡ ਬਸਰ ਨੇ ਕਿਹਾ ਕਿ ਜਦੋਂ ਵੀ ਕੋਈ ਯੂਜ਼ਰ ਸਾਡੀਆਂ ਸੇਵਾਵਾਂ ਦਾ ਇਸਤੇਮਾਲ ਕਰਨ ਵਾਲੀ ਕਿਸੇ ਸਾਈਟ ਜਾਂ ਐਪ ਨੂੰ ਖੋਲ੍ਹਦਾ ਹੈ ਤਾਂ ਸਾਨੂੰ ਉਸ ਯੂਜ਼ਰ ਦੀ ਜਾਣਕਾਰੀ ਖੁਦ ਹੀ ਮਿਲ ਜਾਂਦੀ ਹੈ। ਕਈ ਮਾਮਲਿਆਂ 'ਚ ਜੇਕਰ ਯੂਜ਼ਰ ਨੇ ਫੇਸਬੁੱਕ ਤੋਂ ਲਾਗ ਆਉਟ ਕਰ ਦਿੱਤਾ ਹੈ ਜਾਂ ਉਨ੍ਹਾਂ ਕੋਲ ਫੇਸਬੁੱਕ ਅਕਾਊਂਟ ਨਹੀਂ ਹੈ ਤਾਂ ਵੀ ਸਾਨੂੰ ਉਨ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ। ਬਸਰ ਨੇ ਕਿਹਾ ਕਿ ਗੂਗਲ ਤੇ ਟਵਿਟਰ ਸਮੇਤ ਕਈ ਕੰਪਨੀਆਂ ਇਸ ਤਰ੍ਹਾਂ ਕਰਦੀਆਂ ਹਨ।

ਕਈ ਵੈੱਬਸਾਈਟਾਂ ਅਤੇ ਐਪ ਆਪਣੇ ਕੰਟੈਂਟ ਜਾਂ ਇਸ਼ਤਿਹਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣ ਲਈ ਫੇਸਬੁੱਕ ਦਾ ਸਹਾਰਾ ਲੈਂਦੇ ਹਨ। ਬਸਰ ਦਾ ਕਹਿਣਾ ਹੈ ਕਿ ਲਾਈਕ, ਸ਼ੇਅਰ ਜਾਂ ਫੇਸਬੁੱਕ ਐਨਾਲਿਟਿਕਸ ਦਾ ਇਸਤੇਮਾਲ ਕਰਨ ਵਾਲੇ ਐਪ ਅਤੇ ਸਾਈਟਾਂ 'ਤੇ ਵੀ ਉਨ੍ਹਾਂ ਯੂਜ਼ਰ ਦੀ ਸਾਰੀ ਜਾਣਕਾਰੀ ਮਿਲਦੀ ਜਾਂਦੀ ਹੈ ਕਿਉਂਕਿ ਸਾਈਟਾਂ ਨੂੰ ਪਤਾ ਨਹੀਂ ਹੁੰਦਾ ਕਿ ਕੌਣ ਫੇਸਬੁੱਕ ਇਸਤੇਮਾਲ ਕਰਦਾ ਹੈ ਅਤੇ ਕੌਣ ਨਹੀਂ। ਫੇਸਬੁੱਕ ਨੇ ਕਿਹਾ ਕਿ ਜਾਣਕਾਰੀਆਂ ਦਾ ਇਸਤੇਮਾਲ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਪਹਿਲਾ ਐਪ ਅਤੇ ਵੈੱਬਸਾਈਟ ਨੂੰ ਫੇਸਬੁੱਕ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦੂਜਾ ਫੇਸਬੁੱਕ ਦੀ ਸੁਰੱਖਿਆ ਵਧਾਉਣ ਅਤੇ ਤੀਸਰਾ ਉਨ੍ਹਾਂ ਦੇ ਪ੍ਰਡਕਟ ਅਤੇ ਸਰਵਿਸ ਨੂੰ ਬਿਹਤਰ ਬਣਾਉਣ ਲਈ। ਬਸਰ ਨੇ ਹਾਲਾਂਕਿ ਇਹ ਵੀ ਜੋੜਿਆ ਕਿ ਕਿਸੇ ਦੀ ਸੂਰਤ 'ਚ ਯੂਜ਼ਰ ਦਾ ਡਾਟਾ ਨਹੀਂ ਵੇਚਿਆ ਜਾਂਦਾ ਹੈ।

Most Read

  • Week

  • Month

  • All