35 ਸਾਲਾਂ ਟੀਚਰ ਦਾ ਸ਼ਰਮਨਾਕ ਕਾਰਾ, ਆਪਣੇ ਸਟੂਡੈਂਟ ਨਾਲ ਕੈਂਪਸ 'ਚ ਬਣਾਏ ਸਬੰਧ

ਅਮਰੀਕਾ ਦੇ ਫਲੋਰਿਡਾ 'ਚ ਇਕ ਟੀਚਰ 'ਤੇ ਆਪਣੇ ਸਟੂਡੈਂਟ ਦੇ ਨਾਲ ਰਿਲੇਸ਼ਨ ਬਣਾਉਣ ਦਾ ਦੋਸ਼ ਹੈ। ਪੁਲਸ ਦੇ ਮੁਤਾਬਕ 35 ਸਾਲਾਂ ਸੁਜ਼ੇਨ ਓਵੇਂਸ ਨੇ ਸਕੂਲ ਕੈਂਪਸ 'ਚ ਇਕ ਨਾਬਾਲਗ ਵਿਦਿਆਰਥੀ ਨਾਲ ਰਿਲੇਸ਼ਨ ਬਣਾਇਆ। ਜਦੋਂ ਇਸ ਸਾਰੀ ਗੱਲ ਦਾ ਪਤਾ ਸਕੂਲ ਪ੍ਰਸ਼ਾਸਨ ਨੂੰ ਲੱਗਾ ਤਾਂ ਉਨ੍ਹਾਂ ਨੇ ਟੀਚਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਪੁਲਸ ਨੂੰ ਵੀ ਇਸ ਦੀ ਰਿਪੋਰਟ ਦਿੱਤੀ ਗਈ, ਜਿਸ ਤੋਂ ਬਾਅਦ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਗਿਆ।ਮੀਡੀਆ ਰਿਪੋਰਟਸ ਮੁਤਾਬਕ 35 ਸਾਲਾਂ ਸੁਜ਼ੇਨ ਫਲੋਰਿਡਾ ਦੇ ਕ੍ਰਿਸ਼ਚਨ ਹਾਈ ਸਕੂਲ 'ਚ ਟੀਚਰ ਹੈ। ਉਸ ਦਾ ਵਿਆਹ ਹੋਇਆ ਹੈ ਤੇ ਉਸ ਦਾ ਇਕ ਬੱਚਾ ਵੀ ਹੈ। ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਟੀਚਰ ਨੇ ਨਾਬਾਲਗ ਨੂੰ ਮੈਸੇਜ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਸਕੂਲ ਦੇ ਕੈਂਪਸ 'ਚ ਵੀ ਉਸ ਨਾਲ ਸਬੰਧ ਬਣਾਇਆ। ਮਾਮਲੇ ਦਾ ਖੁਲਾਸਾ ਕਰਦੇ ਹੋਏ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਿੰਸੀਪਲ ਨੇ ਸਕੂਲ 'ਚ ਹੋਈ ਇਸ ਘਟਨਾ 'ਤੇ ਦੁਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਾਬਾਲਗ ਨਾਲ ਜੋ ਹੋਇਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀ ਨੂੰ ਇਸ ਦੀ ਸਜ਼ਾ ਮਿਲੇਗੀ।

ਜਾਣਕਾਰੀ ਮੁਕਾਬਕ ਦੋਸ਼ੀ ਟੀਚਰ ਸੁਜ਼ੇਨ ਨੂੰ ਗੋਲਡਨ ਹੇਲੀ ਟੀਚਰ ਅਵਾਰਡ ਮਿਲਣ ਵਾਲਾ ਸੀ। ਇਹ ਅਵਾਰਡ ਕਲਾਸ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ। ਪਰ ਟੀਚਰ 'ਤੇ ਲੱਗੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸੁਜ਼ੇਨ ਨੂੰ ਆਪਣੇ ਇਸ ਕਾਰੇ ਕਰਕੇ ਸਜ਼ਾ ਤਾਂ ਮਿਲੇਗੀ ਹੀ ਪਰ ਜੇਲ ਤੋਂ ਨਿਕਲਣ ਤੋਂ ਬਾਅਦ ਵੀ ਉਸ ਨੂੰ ਕੁਝ ਦਿਨਾਂ ਤੱਕ ਇਕ ਜੀ.ਪੀ.ਐਸ. ਮਾਨੀਟਰ ਪਹਿਨਣਾ ਪਵੇਗਾ ਤੇ ਨਾਬਾਲਗਾਂ ਤੋਂ ਦੂਰ ਰਹਿਣਾ ਪਵੇਗਾ। ਜਾਣਕਾਰੀ ਮੁਤਾਬਕ ਸੁਜ਼ੇਨ ਸਿਰਫ ਆਪਣੇ ਬੱਚਿਆਂ ਤੇ ਪਤੀ ਦੇ ਨੇੜੇ ਹੀ ਰਹਿ ਸਕਦੀ ਹੈ। ਇਸ ਦੌਰਾਨ ਉਸ ਨੂੰ ਸਕੂਲ ਦੇ ਕਿਸੇ ਵੀ ਟੀਚਰ ਜਾਂ ਬੱਚੇ ਨੂੰ ਮਿਲਣ ਦੀ ਆਗਿਆ ਨਹੀਂ ਹੋਵੇਗੀ।

Most Read

  • Week

  • Month

  • All