ਵਿਗਿਆਨਕਾਂ ਨੇ ਬਣਾਇਆ ਪਲਾਸਟਿਕ ਨੂੰ ਨਸ਼ਟ ਕਰਨ ਵਾਲਾ ਅਨੋਖਾ ਐਨਜ਼ਾਈਮ

ਵਿਗਿਆਨਕਾਂ ਨੇ ਇਕ ਅਜਿਹਾ ਐਨਜ਼ਾਈਮ ਬਣਾਇਆ ਹੈ ਜੋ ਆਮ ਤੌਰ 'ਤੇ ਪ੍ਰਦੂਸ਼ਨ ਪੈਦਾ ਕਰਨ ਵਾਲੇ ਪਲਾਸਟਿਕਾਂ ਨੂੰ ਖਤਮ ਕਰ ਸਕਦਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਾਤਾਵਰਣ ਸਬੰਧੀ ਸਮੱਸਿਆ ਦੇ ਹੱਲ ਦੀ ਦਿਸ਼ਾ ਵਿਚ ਇਹ ਪ੍ਰਗਤੀ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਇਸ ਐਨਜ਼ਾਈਮ ਦੇ ਵਿਕਾਸ ਨਾਲ ਪਾਲੀਥੀਨ ਟੈਰੀਫਥੇਲੈਟ (ਪੀ.ਈ.ਟੀ) ਨਾਲ ਬਣੇ ਕਰੋੜਾਂ ਟਨ ਬੋਤਲਾਂ ਦਾ ਪੂਨਰਚੱਕਰ ਮੁਮਕਿਨ ਹੋ ਸਕਦਾ ਹੈ।


ਅਮਰੀਕਾ ਦੇ ਪੋਰਟਸਮਾਊਥ ਯੂਨੀਵਰਸਿਟੀ ਅਤੇ ਊਰਜਾ ਮੰਤਰਾਲੇ ਦੇ ਰਾਸ਼ਟਰੀ ਨਵਿਆਉਣਯੋਗ ਊਰਜਾ ਪ੍ਰੋਗਸ਼ਾਲਾ (ਐਨ.ਆਰ.ਈ.ਐਲ) ਦੇ ਖੋਜਕਰਤਾਵਾਂ ਨੇ ਪੀ.ਈ.ਟੀ ਐਨਜ਼ਾਈਮ ਦੀ ਸੰਰਚਨਾ ਦਾ ਅਧਿਐਨ ਕੀਤਾ ਅਤੇ ਥ੍ਰੀ ਡੀ ਜਾਣਕਾਰੀ ਦੀ ਮਦਦ ਨਾਲ ਉਸ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹਾਲ ਹੀ ਵਿਚ ਵਿਕਸਿਤ ਇਹ ਐਨਜ਼ਾਈਮ ਪੀ.ਈ.ਟੀ ਨੂੰ ਨਸ਼ਟ ਕਰਨ ਵਿਚ ਸਮਰੱਥ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿਗਿਆਨਕਾਂ ਨੇ ਅਣਜਾਣੇ ਵਿਚ ਇਸ ਐਨਜ਼ਾਈਮ ਦੀ ਖੋਜ ਵਿਚ ਸਫਲਤਾ ਹਾਸਲ ਕੀਤੀ ਹੈ।

Most Read

  • Week

  • Month

  • All