ਕਸ਼ਮੀਰ ਰਾਗ 'ਤੇ ਪਾਕਿ ਨੂੰ ਜਾਪਾਨ ਨੇ ਕੀਤਾ ਨਜ਼ਰਅੰਦਾਜ਼

ਅੰਤਰਰਾਸ਼ਟਰੀ ਮੰਚਾਂ 'ਤੇ ਕਸ਼ਮੀਰ ਦਾ ਰਾਗ ਗਾਉਣ ਵਾਲੇ ਪਾਕਿਸਤਾਨ ਨੂੰ ਇਕ ਵਾਰ ਫਿਰ ਮੂੰਹ ਦੀ ਖਾਣੀ ਪਈ ਹੈ। ਦਰਅਸਲ ਪਾਕਿਸਤਾਨ ਵਿਚ ਜਾਪਾਨ ਦੇ ਰਾਜਦੂਤ ਤਕਾਸ਼ੀ ਕੁਰਾਈ ਨਾਲ ਇਕ ਬੈਠਕ ਵਿਚ ਪਾਕਿਸਤਾਨੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਸਿਰ ਖਾਨ ਜੰਜੁਆ ਨੇ ਕਸ਼ਮੀਰ ਮੁੱਦਾ ਚੁੱਕਿਆ, ਪਰ ਰਾਜਦੂਤ ਨੇ ਇਸ ਨੂੰ ਟਾਲਦੇ ਹੋਏ ਅਫਗਾਨਿਸਤਾਨ ਦੀ ਸਥਿਤੀ ਦਾ ਮੁੱਦਾ ਚੁੱਕਾ ਦਿੱਤਾ।


ਇਕ ਅੰਗਰੇਜੀ ਅਖਬਾਰ ਮੁਤਾਬਕ ਜੰਜੁਆ ਨੇ ਜਾਪਾਨੀ ਰਾਜਦੂਤ ਨੂੰ ਕਿਹਾ ਕਸ਼ਮੀਰ ਦੀ ਸਥਿਤੀ ਤੋਂ ਧਿਆਨ ਭਟਕਾਉਣ ਲਈ ਭਾਰਤੀ ਸੈਨਾ ਐਲ. ਓ. ਸੀ 'ਤੇ ਫਾਇਰਿੰਗ ਕਰਦੀ ਹੈ। ਹਾਲਾਂਕਿ ਰਾਜਦੂਤ ਨੇ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਤਰੀ ਕੋਰੀਆ-ਅਮਰੀਕਾ ਦੇ ਰਿਸ਼ਤੇ 'ਤੇ ਚਰਚਾ ਕੀਤੀ ਅਤੇ ਅਫਗਾਨਿਸਤਾਨ ਦੀ ਸਥਿਤੀ 'ਤੇ ਵੀ ਜਵਾਬ ਮੰਗਿਆ। ਆਪਣੇ ਜਵਾਬ ਵਿਚ ਜੰਜੁਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਨੇ ਹਾਲ ਹੀ ਵਿਚ ਅਫਗਾਨਿਸਤਾਨ ਦੀ ਯਾਤਰਾ ਕੀਤੀ ਹੈ ਅਤੇ ਸ਼ਾਂਤੀ ਵਾਰਤਾ ਦੀ ਪਹਿਲ ਕਰਨ ਲਈ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਨੀ ਦੀ ਤਾਰੀਫ ਵੀ ਕੀਤੀ।

Most Read

  • Week

  • Month

  • All