ਮੈਲਬੌਰਨ ਦੇ ਰੀਸਾਈਕਲਿੰਗ ਖੇਤਰ 'ਚ ਲੱਗੀ ਭਿਆਨਕ ਅੱਗ

ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਪੂਰਬ ਵਿਚ ਈਸਟਲਿੰਕ ਫ੍ਰੀਵੇ ਨੇੜੇ ਰੀਸਾਈਕਲਿੰਗ ਟਰਾਂਸਫਰ ਖੇਤਰ ਵਿਚ ਲੱਗੀ ਅੱਗ ਬੇਕਾਬੂ ਹੋ ਗਈ ਹੈ। ਅੱਗ ਕਾਰਨ ਕੈਥੀਜ਼ ਲੇਨ 'ਤੇ ਰੀਸਾਈਕਲਿੰਗ ਖੇਤਰ ਵਿਚ ਸੰਘਣੇ ਧੂੰਏਂ ਨਾਲ ਭਰ ਗਿਆ ਹੈ। ਫਾਇਰਫਾਈਟਰਜ਼ ਅਤੇ 20 ਉਪਕਰਣ ਮੌਕੇ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।


ਇਲਾਕੇ ਵਿਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉੱਧਰ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

Most Read

  • Week

  • Month

  • All