'ਤਾਲਿਬਾਨ, ਹੱਕਾਨੀ ਦੀ ਪਾਕਿ 'ਚ ਹੈ ਸੁਰੱਖਿਅਤ ਪਨਾਹਗਾਹ'

ਅਮਰੀਕਾ ਦੇ ਸੈਨਾ ਮੁਖੀ ਨੇ ਕਿਹਾ ਹੈ ਕਿ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਦੀ ਪਾਕਿਸਤਾਨ ਦੀ ਸਰਹੱਦ ਵਿਚ ਸੁਰੱਖਿਅਤ ਪਨਾਹਗਾਹ ਹੈ ਅਤੇ ਜੇਕਰ ਪਾਕਿਸਤਾਨ ਆਪਣੀ ਜ਼ਮੀਨ 'ਤੇ ਇਸ ਤਰ੍ਹਾਂ ਅੱਤਵਾਦ ਨੂੰ ਸ਼ਰਣ ਦਿੰਦਾ ਰਿਹਾ ਤਾਂ ਅਫਗਾਨਿਸਤਾਨ ਵਿਚ ਅੱਤਵਾਦ 'ਤੇ ਲਗਾਮ ਲਗਾਉਣਾ ਮੁਸ਼ਕਲ ਹੋਵੇਗਾ।
ਅਮਰੀਕੀ ਸੈਨਾ ਦੇ ਚੀਫ ਆਫ ਜਨਰਲ ਮਾਰਕ ਏ ਮਿਲੀ ਨੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਮਿਲੀ ਨੇ ਕਿਹਾ, 'ਅਜਿਹੇ ਕਿਸੇ ਵੀ ਅੱਤਵਾਦ ਨੂੰ ਮਿਟਾਉਣਾ

ਬਹੁਤ ਮੁਸ਼ਕਲ ਹੈ, ਜਿਸ ਦੀ ਕਿਸੇ ਹੋਰ ਦੇਸ਼ ਵਿਚ ਸੁਰੱਖਿਅਤ ਪਨਾਹਗਾਹ ਹੋਵੇ। ਇਸ ਸਮੇਂ ਤਾਲਿਬਾਨ, ਹੱਕਾਨੀ ਅਤੇ ਹੋਰ ਸੰਗਠਨ ਅਜਿਹਾ ਹੀ ਕਰ ਰਹੇ ਹਨ। ਅਸਲ ਵਿਚ ਇਨ੍ਹਾਂ ਦੇ ਪਾਕਿਸਤਾਨ ਵਿਚ ਸੁਰੱਖਿਅਤ ਟਿਕਾਣੇ ਹਨ। ਪਾਕਿਸਤਾਨ ਨੂੰ ਇਸ ਦੇ ਹੱਲ ਦਾ ਹਿੱਸਾ ਬਣਨਾ ਹੀ ਹੋਵੇਗਾ।'
ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਅੱਤਵਾਦ ਨੂੰ ਖਤਮ ਕਰਨ ਲਈ ਅੱਤਵਾਦ ਦੇ ਖਤਰੇ ਨੂੰ ਘੱਟ ਕਰਨਾ ਹੋਵੇਗਾ, ਜਿਸ ਨੂੰ ਅੰਦਰੂਨੀ ਸੁਰੱਖਿਆ ਬਲ ਨਿਯਮਿਤ ਰੂਪ ਨਾਲ ਕਰ ਸਕਦੇ ਹਨ। ਜਨਰਲ ਮਿਲੀ ਨੇ ਕਿਹਾ, 'ਇਹ ਸਭ ਕਰਨ ਲਈ ਤੁਹਾਨੂੰ ਕਈ ਜ਼ਰੂਰੀ ਕੰਮ ਕਰਨੇ ਹੋਣਗੇ।
ਮੇਲਜੋਲ ਦੇ ਸਬੰਧ ਵਿਚ ਪ੍ਰਸ਼ਨ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਸਰਕਾਰ ਵਿਰੋਧੀ ਗੁਟਾਂ ਨਾਲ ਮਿਲ ਕੇ ਇਕ ਤਰ੍ਹਾਂ ਦੀ ਰਾਜਨੀਤਕ ਸੁਲ੍ਹਾ ਕਰਨ ਦੀ ਹੁਣ ਸਹੀ ਦਿਸ਼ਾ 'ਤੇ ਚਲ ਰਹੀ ਹੈ ਅਤੇ ਅਮਰੀਕਾ ਇਸ ਕੋਸ਼ਿਸ਼ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਫੌਜੀਆਂ ਦੀ ਮੌਜੂਦਗੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿਚ ਹੈ।

Most Read

  • Week

  • Month

  • All