ਕੈਨੇਡਾ : ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਕਰਨ ਦੇ ਦੋਸ਼ 'ਚ ਪੰਜਾਬੀ ਨੌਜਵਾਨ ਹਿਰਾਸਤ 'ਚ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਪੰਜਾਬੀ ਨੌਜਵਾਨ ਸਮੇਤ ਇਕ ਹੋਰ 'ਤੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ 2 ਅਪ੍ਰੈਲ ਨੂੰ ਡੈਲਟਾ ਸ਼ਹਿਰ ਦੇ 5200 ਬਲਾਕ ਆਫ ਲੈਡਨਰ ਟਰੱਕ ਰੋਡ 'ਤੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਨੂੰ ਅੰਜਾਮ ਦੇਣ ਦੇ ਮਾਮਲੇ 'ਚ 31 ਸਾਲਾ ਨੌਜਵਾਨ ਹਰਕਮਾਈ ਸਿੰਘ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਕਮਾਈ ਸਿੰਘ ਹੀਰਾ 'ਤੇ ਲੁੱਟ ਕਰਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਕਲੀ ਬੰਦੂਕ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਹੀਰਾ ਨੂੰ ਪੁਲਸ ਨੇ

ਹਿਰਾਸਤ 'ਚ ਲੈ ਲਿਆ ਹੈ ਪਰ ਉਸ ਦੇ ਸਾਥੀ ਦੀ ਅਜੇ ਭਾਲ ਚੱਲ ਰਹੀ ਹੈ। ਉਨ੍ਹਾਂ ਨੇ ਉਸ ਕੋਲੋਂ ਚੋਰੀ ਕੀਤੇ ਪੈਸਿਆਂ ਤੋਂ ਇਲਾਵਾ ਕੁੱਝ ਹੋਰ ਵਸਤਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਹੀਰਾ ਨੂੰ 17 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕਰ ਰਹੀ ਡੈਲਟਾ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੂਜੇ ਸ਼ੱਕੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਡੈਲਟਾ ਪੁਲਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਜਦ ਉਨ੍ਹਾਂ ਨੇ ਹੀਰਾ ਅਤੇ ਉਸ ਦੇ ਸਾਥੀ ਦੀ ਗੱਡੀ ਦਾ ਪਿੱਛਾ ਕੀਤਾ ਤਾਂ ਉਹ ਬਹੁਤ ਤੇਜ਼ ਗੱਡੀ ਚਲਾ ਕੇ ਲੈ ਗਏ। 68ਵੇਂ ਅਵੈਨਿਊ 'ਤੇ ਲਾਲ ਬੱਤੀ ਨੂੰ ਦੇਖ ਕੇ ਵੀ ਉਹ ਨਾ ਰੁਕੇ ਅਤੇ ਇਕ ਹੋਰ ਵਾਹਨ ਨਾਲ ਟਕਰਾ ਗਏ। ਇਸ ਦੌਰਾਨ ਦੂਜੇ ਵਾਹਨ 'ਚ ਸਵਾਰ ਵਿਅਕਤੀ ਨੂੰ ਹਲਕੀਆਂ ਸੱਟਾਂ ਲੱਗੀਆਂ ਪਰ ਬਚਾਅ ਹੋ ਗਿਆ। ਪੁਲਸ ਤੋਂ ਬਚਣ ਲਈ ਗੱਡੀ ਚਲਾਉਣ ਵਾਲੇ ਦੂਜੇ ਦੋਸ਼ੀ ਨੇ ਰਾਹ 'ਚ ਗੱਡੀ ਛੱਡ ਦਿੱਤੀ। ਉਹ ਭੱਜ ਗਿਆ ਤੇ ਪੁਲਸ ਨੇ ਹੀਰਾ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਕਿਹਾ ਕਿ ਲੈਡਨਰ 'ਚ ਰਹਿਣ ਵਾਲੇ ਲੋਕ ਲੁੱਟ-ਖੋਹ ਦੀ ਘਟਨਾ ਕਾਰਨ ਘਬਰਾ ਗਏ ਹਨ ਪਰ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਡਰਨ ਨਾ ਕਿਉਂਕਿ ਪੁਲਸ ਲਗਾਤਾਰ ਇਸ ਮਾਮਲੇ 'ਤੇ ਕੰਮ ਕਰ ਰਹੀ ਹੈ।

Most Read

  • Week

  • Month

  • All