ਕੁਲਭੂਸ਼ਣ ਜਾਧਵ ਮਾਮਲੇ 'ਤੇ ਆਈ. ਸੀ. ਜੇ 'ਚ ਅੱਜ ਹੋਵੇਗੀ ਸੁਣਵਾਈ

ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਕੌਮਾਂਤਰੀ ਅਦਾਲਤ (ਆਈ.ਸੀ.ਜੇ) ਅੱਜ ਸੁਣਵਾਈ ਕਰੇਗੀ। ਪਾਕਿਸਤਾਨ ਦੀ ਫੌਜੀ ਅਦਾਲਤ ਤੋਂ ਜਾਸੂਸੀ ਅਤੇ ਵਿਨਾਸ਼ਕਾਰੀ ਸਾਜ਼ਿਸ਼ਾਂ ਰਚਣ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਜਾਧਵ ਦੇ ਮਾਮਲੇ ਵਿਚ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਆਪਣੇ-ਆਪਣੇ ਸਬੂਤ ਅਤੇ ਪੱਖ ਆਈ.ਸੀ.ਜੇ ਦੇ ਸਾਹਮਣੇ ਰੱਖ ਚੁੱਕੇ ਹਨ। ਭਾਰਤ ਨੇ ਪਿਛਲੇ ਸਾਲ ਸਤੰਬਰ ਵਿਚ ਜਾਧਵ ਮਾਮਲੇ ਵਿਚ ਆਈ.ਸੀ.ਜੇ ਦੇ ਸਾਹਮਣੇ ਆਪਣਾ ਲਿਖਤੀ ਪੱਖ ਰੱਖਿਆ ਸੀ।


ਉਥੇ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਦੋਵਾਂ ਪੱਖਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਹਨ। ਹੁਣ ਅੱਗੇ ਦੇ ਕਦਮ ਦੇ ਬਾਰੇ ਵਿਚ ਫੈਸਲਾ ਆਈ.ਸੀ.ਜੇ ਕਰੇਗੀ। ਭਾਰਤ ਨੇ ਪਿਛਲੇ ਸਾਲ 8 ਮਈ ਨੂੰ ਆਈ.ਸੀ.ਜੇ ਦਾ ਦਰਵਾਜਾ ਖੜਕਾਇਆ ਸੀ ਅਤੇ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਨੂੰ ਚੁਣੌਤੀ ਦਿੱਤੀ ਸੀ। ਜਿਸ ਤੋ ਬਾਅਦ ਆਈ.ਸੀ.ਜੇ ਨੇ ਮੌਤ ਦੀ ਸਜ਼ਾ ਮੁਲਤਵੀ ਕਰ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਆਖਰੀ ਫੈਸਲਾ ਆਉਣਾ ਅਜੇ ਬਾਕੀ ਹੈ।

Most Read

  • Week

  • Month

  • All