ਅਮਰੀਕਾ : ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਦੀ ਜਹਾਜ਼ ਹਾਦਸੇ 'ਚ ਮੌਤ

ਅਮਰੀਕਾ ਦੇ ਐਰੀਜੋਨਾ ਦੇ ਉਪਨਗਰ ਫੀਨਿਕਸ 'ਚ 9 ਅਪ੍ਰੈਲ ਨੂੰ ਇਕ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ ਮਾਰੇ ਗਏ 6 ਲੋਕਾਂ 'ਚੋਂ ਇਕ ਦੀ ਪਛਾਣ ਭਾਰਤੀ ਨੌਜਵਾਨ ਵਜੋਂ ਕੀਤੀ ਗਈ ਹੈ ਜੋ ਅਮਰੀਕੀ ਵਪਾਰੀ ਸੀ ਅਤੇ ਕੁੱਝ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 'ਵ੍ਹਾਹਟਸ ਹੈਪੀ ਕਲੋਥਿੰਗ' ਦੇ ਸੰਸਥਾਪਕ ਆਨੰਦ ਪਟੇਲ (26) ਵਜੋਂ ਹੋਈ ਹੈ। ਲਾਸ ਵੇਗਾਸ ਵੱਲੋਂ ਜਾ ਰਿਹਾ ਜਹਾਜ਼ ਪਾਈਪ ਪੀ.ਏ.-24

ਕੋਮਾਂਚੇ ਉਡਾਣ ਭਰਨ ਦੇ 15 ਮਿੰਟਾਂ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਜ਼ਮੀਨ 'ਤੇ ਡਿੱਗਣ ਮਗਰੋਂ ਜਹਾਜ਼ 'ਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ 'ਚ ਸਵਾਰ ਸਾਰੇ 6 ਯਾਤਰੀਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 22 ਤੋਂ 28 ਸਾਲ ਵਿਚਕਾਰ ਹੈ। ਸਥਾਨਕ ਅਖਬਾਰ ਮੁਤਾਬਕ ਹੈਪੀ ਦੇ ਨਾਂ ਤੋਂ ਜਾਣਿਆ ਜਾਂਦਾ ਆਨੰਦ ਪਟੇਲ ਆਪਣੇ ਜੁੜਵਾ ਭਰਾ ਆਕਾਸ਼ ਪਟੇਲ ਨਾਲ ਸਾਲ 2009 'ਚ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਉਨ੍ਹਾਂ ਨੇ ਕੱਪੜਿਆਂ ਦੀ ਚੇਨ ਦੇ ਸਹਿ ਸੰਸਥਾਪਕ ਅਤੇ ਇਵੈਂਟ ਪ੍ਰੋਮੋਟਰ ਦੇ ਤੌਰ 'ਤੇ ਕੰਮ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਇਸ 'ਚ ਸਵਾਰ ਸਾਰੇ ਲੋਕ ਮਾਰੇ ਗਏ। ਆਨੰਦ ਪਟੇਲ ਦੇ ਭਰਾ ਨੇ ਕਿਹਾ ਕਿ ਇਹ ਹਾਦਸਾ ਬਹੁਤ ਭਿਆਨਕ ਸੀ ਅਤੇ ਉਸ ਨੇ ਆਪਣੇ ਪਿਆਰੇ ਭਰਾ ਨੂੰ ਗੁਆ ਲਿਆ। ਉਸ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਕਿਹਾ,''ਉਹ ਹਮੇਸ਼ਾ ਹੱਸਦਾ-ਖੇਡਦਾ ਰਹਿੰਦਾ ਸੀ।'' ਫਿਲਹਾਲ ਨੈਸ਼ਨਸ ਟਰਾਂਸਪੋਰਟ ਸੇਫਟੀ ਬੋਰਡ ਵਲੋਂ ਇਸ ਹਾਦਸੇ ਦੀ ਜਾਂਚ ਹੋ ਰਹੀ ਹੈ।

Most Read

  • Week

  • Month

  • All