ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਬ੍ਰਿਟੇਨ ਦੇ ਡਿਊਕ ਆਫ ਇਡੇਨਬਰਗ ਪ੍ਰਿੰਸ ਫਿਲਿਪ ਨੂੰ ਅੱਜ ਚੂਲਾ ਬਦਲਣ ਦੀ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ। ਲੰਡਨ ਵਿਚ ਕਿੰਗ ਐਡਵਰਡ ਸਪਤਮ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਰੇਂਜ ਰੋਵਰ ਗੱਡੀ ਤੋਂ ਪਰਤਦੇ ਸਮਏਂ 96 ਸਾਲਾ ਪ੍ਰਿੰਸ ਨੇ ਉਥੇ ਮੌਜੂਦ ਲੋਕਾਂ ਵੱਲ ਹੱਥ ਹਿਲਾਕੇ ਧੰਨਵਾਦ ਕੀਤਾ। ਮਹਾਰਾਣੀ ਐਲੀਜ਼ਾਬੇਥ-2 ਦੇ ਪਤੀ ਨੂੰ ਤਿੰਨ ਅਪ੍ਰੈਲ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬਕਿੰਘਮ ਪੈਲੇਸ ਨੇ ਦੱਸਿਆ ਹੈ

ਕਿ ਪ੍ਰਿੰਸ ਸ਼ਾਹੀ ਰਿਹਾਇਸ਼ ਵਿੰਡਸਰ ਕੈਸਲ ਵਿਚ ਸਿਹਤ ਲਾਭ ਲੈਣਗੇ। ਪ੍ਰਿੰਸ ਦੀ ਧੀ ਰਾਜਕੁਮਾਰੀ ਐਨੀ ਹਸਪਤਾਲ ਵਿਚ ਉਨ੍ਹਾਂ ਨੂੰ ਮਿਲਣ ਗਈ ਸੀ।

Most Read

  • Week

  • Month

  • All