ਨਵੇਂ ਸਾਲ ਦੇ ਮੌਕੇ 'ਤੇ ਬੰਗਲਾ ਦੇਸ਼ ਦੀ ਪੀ.ਐੱਮ. ਨੇ ਕੀਤਾ ਇਹ ਫੈਸਲਾ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੰਗਾਲੀ ਨਵੇਂ ਸਾਲ ਦੇ ਪਹਿਲੇ ਦਿਨ ਇਕ ਖਾਸ ਫੈਸਲਾ ਲਿਆ। ਇਸ ਫੈਸਲੇ ਮੁਤਾਬਕ ਉਹ ਦੇਸ਼ ਵਿਚ ਰਾਸ਼ਟਰੀ ਮੱਛੀ ਦੀ ਪ੍ਰਜਾਤੀ 'ਹਿਲਸਾ' ਨੂੰ ਉਸ ਦੇ ਪ੍ਰਜਨਣ ਦੇ ਮੌਸਮ ਵਿਚ ਬਚਾਉਣ ਲਈ ਸਾਲ ਦੇ ਪਹਿਲੇ ਦਿਨ ਪਾਣੀ ਵਿਚ ਭਿੱਜੇ ਚੌਲ (ਪਾਂਤਾ ਚੌਲ) ਅਤੇ ਸੁੱਕੀ ਮੱਛੀ (੍ਰਸ਼ੂਤਕੀ ਭੋਰਤਾ) ਖਾਵੇਗੀ। ਇਕ ਅੰਗੇਰਜੀ ਅਖਬਾਰ ਮੁਤਾਬਕ ਰੰਗਪੁਰ ਜ਼ਿਲੇ ਵਿਚ ਰਹਿਣ ਵਾਲੀਆਂ ਔਰਤਾਂ ਵੱਲੋਂ ਨਵੇਂ ਸਾਲ ਦੇ ਸਮਾਰੋਹ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ ਦਿੱਤਾ ਗਿਆ ਸੀ।

ਇਸ ਸਮਾਰੋਹ ਵਿਚ ਆਪਣੇ ਭੋਜਨ ਨੂੰ ਲੈ ਕੇ ਸ਼ੇਖ ਹਸੀਨਾ ਨੇ ਨਿਊਜ਼ ਏਜੰਸੀ ਨੂੰ ਦੱਸਿਆ,''ਮੈਂ ਨਵੇਂ ਸਾਲ ਦੇ ਪਹਿਲੇ ਦਿਨ ਪਾਂਤਾ ਚੌਲ ਖਾਂਵਾਗੀ ਪਰ ਸਿਰਫ ਸ਼ੂਤਕੀ ਭੋਰਤਾ ਨਾਲ, ਹਿਲਸਾ ਮੱਛੀ ਨਾਲ ਨਹੀਂ।'' ਬੰਗਲਾ ਦੇਸ਼ ਵਿਚ ਬੀਤੇ 2 ਸਾਲਾਂ ਤੋਂ ਹਿਲਸਾ ਮੱਛੀ ਨਾ ਫੜਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਮੱਛੀ ਦੀ ਜਨਸੰਖਿਆ ਵੱਧ ਸਕੇ। ਇੱਥੇ ਹਰ ਸਾਲ 1 ਮਾਰਚ ਤੋਂ ਹਿਲਸਾ ਮੱਛੀ ਫੜਨ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਦੋ ਮਹੀਨੇ ਲਈ ਹੁੰਦੀ ਹੈ। ਇਸੇ ਅਪੀਲ ਦੇ ਤਹਿਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹਿਲਸਾ ਮੱਛੀ ਨਾ ਖਾਣ ਦੀ ਅਪੀਲ ਕੀਤੀ ਹੈ।

Most Read

  • Week

  • Month

  • All