ਭਾਰਤ ਨੂੰ ਆਸ, ਨਵੀਂ ਦਿੱਲੀ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਰੂਸ

ਰੂਸ ਵਲੋਂ ਪਾਕਿਸਤਾਨ ਨਾਲ ਸਬੰਧ ਗੂੜੇ ਕਰਨ ਦੇ ਵਿਚਕਾਰ ਭਾਰਤ ਨੇ ਸੋਮਵਾਰ ਨੂੰ ਆਸ ਜਤਾਈ ਕਿ ਰੂਸ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗਾ, ਜਿਸ ਨਾਲ ਨਵੀਂ ਦਿੱਲੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇ। ਭਾਰਤ ਨੇ ਜ਼ੋਰ ਦੇ ਕਿਹਾ ਕਿ ਨਵੀਂ ਦਿੱਲੀ ਤੇ ਮਾਸਕੋ ਦੇ ਵਿਚਾਲੇ ਆਪਸੀ ਵਿਸ਼ਵਾਸ ਤੇ ਰਣਨੀਤਿਕ ਇਕਸਾਰਤਾ 'ਤੇ ਆਧਾਰਿਕ ਬਹੁ-ਆਯਾਮੀ ਰਿਸ਼ਤੇ ਹਨ।


ਰੂਸ 'ਚ ਭਾਰਤ ਦੇ ਰਾਜਦੂਤ ਪੰਕਜ ਸਰਨ ਨੇ ਪ੍ਰਮਾਣੂ ਊਰਜਾ ਨੂੰ ਭਾਰਤ ਤੇ ਰੂਸ ਦੇ ਵਿਚਾਲੇ ਰਣਨੀਤਿਕ ਸਹਿਯੋਗ ਦਾ ਸਭ ਤੋਂ ਮਹੱਤਵਪੂਰਨ ਤੇ ਚੋਟੀ ਦੀ ਉਦਾਹਰਨਾਂ 'ਚੋਂ ਇਕ ਦੱਸਿਆ। ਸਰਨ ਨੇ ਕਿਹਾ ਕਿ ਰੂਸ ਇਕਲੋਤਾ ਦੇਸ਼ ਹੈ, ਜੋ ਅੱਜ ਭਾਰਤ 'ਚ ਪ੍ਰਮਾਣੂ ਊਰਜਾ ਪਲਾਂਟ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਸ ਪਾਕਿਸਤਾਨ ਦੇ ਨਾਲ ਫੌਜੀ ਅਭਿਆਸ ਸਣੇ ਆਪਣੇ ਫੌਜੀ ਸਬੰਧ ਮਜ਼ਬੂਤ ਕਰ ਰਿਹਾ ਹੈ।

Most Read

  • Week

  • Month

  • All