ਇਸਲਾਮ ਦੇ ਸੰਸਥਾਪਕ ਦੀ 'ਧੀ' ਹੈ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ : ਰਿਪੋਰਟ

ਕੀ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਇਸਲਾਮ ਧਰਮ ਦੇ ਸੰਸਥਾਪਕ ਪੈਗੰਬਰ ਮੁਹੰਮਦ ਸਾਹਿਬ ਦੀ ਔਲਾਦ (ਵੰਸ਼) ਹੈ। ਇਤਿਹਾਸਕਾਰਾਂ ਨੇ 43 ਪੀੜੀਆਂ 'ਤੇ ਸਟੱਡੀ ਕਰਨ ਤੋਂ ਬਾਅਦ ਅਜਿਹੇ ਦਾਅਵੇ ਕੀਤੇ ਹਨ। ਇਸ ਤੋਂ ਪਹਿਲਾਂ ਸ਼ਾਹੀ ਪਰਿਵਾਰ 'ਤੇ ਸਟੱਡੀ ਕਰਨ ਵਾਲੀ ਅਧਿਕਾਰਕ ਸੰਸਥਾ 'ਬਰਕਸ ਪੀਰੇਜ਼' ਨੇ ਸਾਲ 1986 'ਚ ਇਸ ਤਰ੍ਹਾਂ ਦੇ ਦਾਅਵੇ ਕੀਤੇ ਸਨ। 'ਬਰਕਸ ਪੀਰੇਜ਼' ਨੇ ਵੀ ਮਹਾਰਾਣੀ

ਐਲੀਜ਼ਾਬੇਥ-2 ਨੂੰ ਪੈਗੰਬਰ ਸਾਹਿਬ ਦੀ ਐਲਾਦ ਦੱਸਿਆ ਸੀ।
ਇਕ ਅੰਗ੍ਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ 'ਚ ਇਤਿਹਾਸਕਾਰਾਂ ਦੇ ਦਾਅਵਿਆਂ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਕਈ ਹੋਰ ਅੰਗ੍ਰੇਜ਼ੀ ਅਖਬਾਰਾਂ ਨੇ ਵੀ ਇਸ 'ਤੇ ਰਿਪੋਰਟ ਪਬਲਿਸ਼ ਕੀਤੀ ਹੈ। ਇਤਿਹਾਸਕਾਰਾਂ ਮੁਤਾਬਕ ਰਿਸਰਚ ਅਤੇ ਸਟੱਡੀ ਦੇ ਨਤੀਜਿਆਂ ਤੋਂ ਅਜਿਹਾ ਲੱਗਦਾ ਹੈ ਕਿ ਮਹਾਰਾਣੀ ਐਲੀਜ਼ਾਬੇਥ-2 ਦੀ ਬਲੱਡਲਾਈਨ 14ਵੀਂ ਸਦੀ ਦੇ ਅਰਲ ਆਫ ਕੈਂਬ੍ਰਿਜ਼ ਤੋਂ ਹੈ। ਇਹ ਬਲੱਡਲਾਈਨ ਮੱਧਕਾਲ ਮੁਸਲਿਮ ਸਪੇਨ ਤੋਂ ਲੈ ਕੇ ਪੈਗੰਬਰ ਦੀ ਧੀ ਫਾਤਿਮਾ ਤੱਕ ਜਾਂਦੀ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਕੁਝ ਇਤਿਹਾਸਕਾਰਾਂ ਇਸ ਦਾਅਵੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵੰਸ਼ਾਵਲੀ ਰਿਕਾਰਡ 'ਚ ਇਸ ਦਾ ਜ਼ਿਕਰ ਹੈ। ਮਿਸ਼ਰ ਦੇ ਗ੍ਰੈਂਡ ਮੁਫਤੀ ਰਹੇ ਅਲੀ ਗੋਮਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਸ਼ਾਹੀ ਪਰਿਵਾਰ 'ਤੇ ਸਟੱਡੀ ਕਰਨ ਵਾਲੀ ਅਧਿਕਾਰਕ ਸੰਸਥਾ 'ਬਰਕਸ ਪੀਰੇਜ਼' ਦੇ ਪਬਲਿਸ਼ਿੰਗ ਡਾਇਰੈਕਟਰ ਨੇ 1986 'ਚ ਇਸ ਸਬੰਧ 'ਚ ਬ੍ਰਿਟੇਨ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਗਰਿਟ ਥੈਚਰ ਨੂੰ ਇਕ ਚਿੱਠੀ ਲਿੱਖੀ ਸੀ, ਜਿਸ 'ਚ ਉਨ੍ਹਾਂ ਤੋਂ ਸ਼ਾਹੀ ਪਰਿਵਾਰ ਦੀ ਸੁਰੱਖਿਆ ਵਧਾਉਣ ਦੀ ਗੁਜਾਰਿਸ਼ ਕੀਤੀ ਗਈ ਸੀ। ਚਿੱਠੀ 'ਚ ਉਨ੍ਹਾਂ ਨੇ ਲਿੱਖਿਆ ਸੀ, 'ਸ਼ਾਹੀ ਪਰਿਵਾਰ ਦਾ ਸਬੰਧ ਪੈਗੰਬਰ ਮੁਹੰਮਦ ਨਾਲ ਹੈ। ਇਸ ਕਾਰਨ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਮੁਸਲਿਮ ਅੱਤਵਾਦੀਆਂ ਨਾਲ ਹਮੇਸ਼ਾ ਨਹੀਂ ਕੀਤੀ ਜਾ ਸਕਦੀ। ਪਰ ਸੁਰੱਖਿਆ ਵਧਾਉਣ ਦੀ ਜ਼ਰੂਰਤ ਹੈ।' 'ਬਰਕਸ ਪੀਰੇਜ਼' ਦੀ ਸਟੱਡੀ 'ਚ ਦਾਅਵਾ ਕੀਤਾ ਗਿਆ ਸੀ ਕਿ ਮਹਾਰਾਣੀ ਐਲੀਜ਼ਾਬੇਥ-2 ਮੁਸਲਿਮ ਸ਼ਹਿਜ਼ਾਦੀ ਜ਼ਾਇਦਾ ਦੀ ਐਲਾਦ ਹੈ, ਜਿਨ੍ਹਾਂ ਨੇ 11ਵੀਂ ਸਦੀ 'ਚ ਆਪਣਾ ਘਰ ਛੱਡ ਦਿੱਤਾ ਸੀ ਅਤੇ ਬਾਅਦ ਈਸਾਈ ਧਰਮ ਅਪਣਾ ਲਿਆ ਸੀ। ਜ਼ਾਇਦਾ ਸੇਵਿਲੇ ਨੇ ਰਾਜਾ ਅਲ-ਮੁਤਾਮਿਦ ਇਬਨ ਅੱਬਾਦ ਦੀ ਚੌਥੀ ਪਤਨੀ ਸੀ। ਉਨ੍ਹਾਂ ਦੇ ਬੇਟੇ ਦਾ ਨਾਂ ਸ਼ੈਂਸੋ ਸੀ, ਜਿਨ੍ਹਾਂ ਨੇ 11ਵੀਂ ਸਦੀ 'ਚ ਅਰਲ ਆਫ ਕੈਂਬ੍ਰਿਜ਼ ਦੇ ਪਰਿਵਾਰ 'ਚ ਵਿਆਹ ਕੀਤਾ ਸੀ। ਹਾਲਾਂਕਿ ਇਤਿਹਾਸਕਾਰਾਂ ਜ਼ਾਇਦਾ ਨੂੰ ਲੈ ਕੇ ਇਕਮਤ ਨਹੀਂ ਹਨ। ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਉਹ ਪੈਗੰਬਰ ਦੀ ਔਲਾਦ ਅਤੇ ਹਮੇਸ਼ਾ ਨਸ਼ੇ 'ਚ ਰਹਿਣ ਵਾਲੇ ਖਲੀਫ ਦੀ ਧੀ ਸੀ। ਉਥੇ ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਜ਼ਾਇਦਾ ਨੇ ਖਲੀਫ ਦੇ ਪਰਿਵਾਰ 'ਚ ਵਿਆਹ ਕੀਤਾ ਸੀ। ਬ੍ਰਿਟਿਸ਼ ਮਹਾਰਾਣੀ ਦੀਆਂ ਨਸਾਂ 'ਚ ਪੈਗੰਬਰ ਮੁਹੰਮਦ ਦਾ ਖੂਨ ਦੌੜਦਾ ਹੈ, ਅਜਿਹੇ ਦਾਅਵੇ ਸਾਹਮਣੇ ਆਉਣ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਜਾਣਕਾਰਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਉਥੇ ਹੁਣ ਤੱਕ ਬਕਿੰਘਮ ਪੈਲੇਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Most Read

  • Week

  • Month

  • All