ਜ਼ੁਕਰਬਰਗ ਦਾ ਅਸਤੀਫਾ ਦੇਣ ਤੋਂ ਇਨਕਾਰ

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਕੰਪਨੀ ਦੀ ਖੁਫੀਆ ਨੀਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅਸਤੀਫਾ ਦੇਣ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹਾਲਾਂਕਿ ਭਾਰਤ, ਪਾਕਿਸਤਾਨ ਅਤੇ ਅਮਰੀਕਾ 'ਚ ਹੋਈਆਂ ਚੋਣਾਂ 'ਚ ਦਖਲਅੰਦਾਜ਼ੀ 'ਚ ਇਕ ਸੁਤੰਤਰ ਜਾਂਚ ਲਈ ਕਮੇਟੀ ਦੇ ਗਠਨ ਦਾ ਐਲਾਨ ਕੀਤਾ।


ਇਸ ਹਫਤੇ ਕਾਂਗਰਸ 'ਚ ਆਪਣੀ ਗਵਾਹੀ ਨਾਲ ਪਹਿਲਾਂ ਜ਼ੁਕਰਬਰਗ ਸੰਸਦੀ ਮੈਂਬਰਾਂ ਨੂੰ ਮਿਲਣ ਲਈ ਅਮਰੀਕਾ ਦੀ ਰਾਜਧਾਨੀ ਪਹੁੰਚੇ। ਇਕ ਬਿਆਨ 'ਤ ਜ਼ੁਕਰਬਰਗ ਨੇ ਅਸਤੀਫੇ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਤਿਆਗ-ਪੱਤਰ ਦੇ ਵਿਕਲਪ 'ਤੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ, 'ਨਹੀਂ ਮੇਰਾ ਮਤਲਬ ਹੈ- ਮੈਂ ਹਾਂ, ਮੈਂ ਅਲਗ ਤੋਂ ਪਰੋਪਕਾਰ ਦੇ ਕੰਮ ਵੀ ਕਰਦਾ ਹਾਂ। ਪਰ ਇਹ ਮੁੱਦੇ ਬਹੁਤ ਮਹੱਤਵਪੂਰਨ ਹਨ।'
ਉਨ੍ਹਾਂ ਨੇ ਕਿਹਾ, 'ਫੇਸਬੁੱਕ ਨੂੰ ਬਚਾਉਣ 'ਚ ਅਸੀਂ ਪਿਛਲੇ 14 ਸਾਲਾਂ 'ਚ ਕਈ ਸਖਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ 'ਚ ਕੰਮ ਕੀਤਾ ਹੈ। ਮੈਂਨੂੰ ਪੂਰਾ ਭਰੋਸਾ ਹੈ ਕਿ ਮੈਂ ਇਨ੍ਹਾਂ ਸਮੱਸਿਆਵਾਂ 'ਚੋਂ ਨਿਕਲਣ 'ਚ ਸਮਰਥ ਹਾਂ।' ਜ਼ੁਕਰਬਰਗ ਸੀਨੇਟ ਜੁਡੀਸ਼ਰੀ ਅਤੇ ਕਾਮਰਸ ਕਮੇਟੀਆਂ ਦੀ ਸੰਯੁਕਤ ਸੁਣਵਾਈ 'ਚ ਮੰਗਲਵਾਰ (ਕੱਲ) ਗਵਾਹੀ ਦੇਣਗੇ। ਬੁੱਧਵਾਰ ਨੂੰ ਉਹ ਸਦਨ ਦੀ ਇਕ ਹੋਰ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਨੇ ਬ੍ਰਿਟੇਨ ਸਮੇਤ ਹੋਰ ਵਿਦੇਸ਼ੀ ਕਮੇਟੀਆਂ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

Most Read

  • Week

  • Month

  • All