ਦੂਸਰੇ ਕਾਰਜਕਾਲ ਵਿਚ ਬਚਿਆ-ਖੁਚਿਆ ਭ੍ਰਿਸ਼ਟਾਚਾਰ ਵੀ ਖਤਮ ਕਰ ਦੇਵੇਗੀ ਭਾਜਪਾ : ਸਵਾਮੀ

ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਅਮਰੀਕਾ ਗਏ ਹੋਏ ਹਨ, ਉੱਥੇ ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਆਮ ਚੋਣਾਂ ਵਿਚ ਬਹੁਮਤ ਹਾਸਲ ਕਰਨ ਦੀ ਪੂਰੀ ਤਿਆਰੀ 'ਚ ਹੈ ਅਤੇ ਆਪਣੇ ਦੂਜੇ ਕਾਰਜਕਾਲ ਵਿਚ ਉਹ ਬਚੇ-ਖੁਚੇ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰ ਦੇਵੇਗੀ। ਦੱਖਣੀ ਏਸ਼ੀਆ ਬਿਜ਼ਨੈੱਸ ਐਸੋਸੀਏਸ਼ਨ ਵਲੋਂ ਕੋਲੰਬੀਆ

ਬਿਜ਼ਨੈੱਸ ਸਕੂਲ ਵਿਚ ਆਯੋਜਿਤ 14ਵੀਂ ਐਨੁਅਲ ਇੰਡੀਆ ਬਿਜ਼ਨੈੱਸ ਕਾਨਫਰੰਸ ਵਿਚ ਆਪਣੇ ਸੰਬੋਧਨ ਵਿਚ ਸਵਾਮੀ ਨੇ ਕਿਹਾ ਕਿ ਭਾਜਪਾ ਆਪਣੇ ਦੂਜੇ ਕਾਰਜਕਾਲ ਵਿਚ ਮਜ਼ਬੂਤ ਅਤੇ ਇਕਜੁੱਟ ਭਾਰਤ ਦਾ ਨਿਰਮਾਣ ਕਰੇਗੀ।

ਉਨ੍ਹਾਂ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਦੀ ਤਿਆਰੀ ਕਰ ਰਹੀ ਭਾਜਪਾ ਪਿਛਲੇ ਪੰਜ ਸਾਲਾਂ ਤੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨ ਲਈ ਇੱਕਜੁੱਟ ਹੈ । ਉਨ੍ਹਾਂ ਕਿਹਾ ਕਿ ਉਹ ਮਜ਼ਬੂਤ ਅਤੇ ਇਕਜੁੱਟ ਭਾਰਤ ਬਣਾਉਣਾ ਚਾਹੁੰਦੇ ਹਨ। ਉਹ ਘੱਟ ਗਿਣਤੀ ਲੋਕਾਂ ਦੇ ਖਿਲਾਫ ਨਹੀਂ ਹਨ। ਇਸ ਸੰਮੇਲਨ 'ਚ ਵਿਦਿਆਰਥੀ, ਅਧਿਆਪਕ, ਉਦਯੋਗਪਤੀ ਅਤੇ ਅਧਿਕਾਰੀ ਸ਼ਾਮਲ ਹਨ। ਇਸ 'ਚ ਸਵਾਮੀ ਨੇ ਭਾਰਤ ਦੀ ਰਾਜਨੀਤਕ ਅਤੇ ਆਰਥਿਕ ਸਥਿਤੀ ਬਾਰੇ ਵਿਸਥਾਰ 'ਚ ਗੱਲ ਕੀਤੀ।

 

Most Read

  • Week

  • Month

  • All