ਐੱਫ. ਬੀ. ਆਈ. ਨੇ ਟਰੰਪ ਦੇ ਨਿੱਜੀ ਵਕੀਲ ਦੇ ਦਫਤਰ 'ਤੇ ਕੀਤੀ ਛਾਪੇਮਾਰੀ

ਐੱਫ. ਬੀ. ਆਈ. ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੱਕ ਨਿੱਜੀ ਵਕੀਲ ਰਹੇ ਮਾਈਕਲ ਕੋਹੇਨ ਦੇ ਨਿਊਯਾਰਕ ਸਥਿਤ ਦਫਤਰ 'ਤੇ ਛਾਪੇਮਾਰੀ ਕੀਤੀ। ਮਾਈਕਲ ਨੇ ਪੌਰਨ ਫਿਲਮਾਂ ਦੀ ਉਸ ਅਦਾਕਾਰਾ ਨੂੰ 130,000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ, ਜਿਸ ਨੇ ਅਤੀਤ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਮਹਾਨ ਨੇਤਾ

ਦੇ ਨਾਲ ਸੰਬੰਧ ਦੀ ਗੱਲ ਕਹੀ ਸੀ। ਕੋਹੇਨ ਦੇ ਵਕੀਲ ਸਟੀਫਨ ਰੇਯਾਨ ਨੇ ਕਿਹਾ ਕਿ ਐੱਫ. ਬੀ. ਆਈ. ਦੇ ਏਜੰਟਾਂ ਨੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਅਪੀਲ 'ਤੇ ਕੋਹੇਨ ਅਤੇ ਉਸ ਦੇ ਆਪਣੇ ਗਾਹਕਾਂ ਵਿਚ ਹੋਈ 'ਖਾਸ ਗੱਲਬਾਤ' ਨਾਲ ਜੁੜੀ ਸਮੱਗਰੀ ਜ਼ਬਤ ਕਰ ਲਈ। ਮੂਲਰ ਰੂਸ ਅਤੇ ਟਰੰਪ ਮੁਹਿੰਮ ਵਿਚਕਾਰ ਦੇ ਸੰਪਰਕਾਂ ਦੀ ਜਾਂਚ ਕਰ ਰਹੇ ਹਨ। ਕੋਹੇਨ ਟਰੰਪ ਦੇ ਨਿੱਜੀ ਵਕੀਲ ਅਤੇ ਸਾਲਾਂ ਤੋਂ ਉਨ੍ਹਾਂ ਦੇ ਵਿਸ਼ਵਾਸਪਾਤਰ ਰਹੇ ਹਨ, ਜੋ ਉਨ੍ਹਾਂ ਨੂੰ ਰੀਅਲ ਅਸਟੇਟ ਅਤੇ ਨਿੱਜੀ ਮਾਮਲਿਆਂ ਵਿਚ ਸਲਾਹ ਦਿੰਦੇ ਰਹੇ ਹਨ। ਨਾਲ ਹੀ ਉਨ੍ਹਾਂ ਦੇ ਰਾਸ਼ਟਰਪਤੀ ਬਣ ਜਾਣ ਮਗਰੋਂ ਵੀ ਉਨ੍ਹਾਂ ਨੂੰ ਸਮਰਥਨ ਦਿੰਦੇ ਰਹੇ ਹਨ। ਸਾਲ 2016 ਦੀਆਂ ਚੋਣਾਂ ਤੋਂ ਪਹਿਲਾਂ ਕੋਹੇਨ ਨੇ ਪੌਰਨ ਅਦਾਕਾਰਾ ਸਟਾਰਮੀ ਡੇਨੀਅਲਸ ਨੂੰ 130,000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ। ਅਦਾਕਾਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਰਾਸ਼ੀ ਟਰੰਪ ਦੇ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ 'ਤੇ ਮੂੰਹ ਬੰਦ ਰੱਖਣ ਲਈ ਦਿੱਤੀ ਗਈ ਸੀ।

Most Read

  • Week

  • Month

  • All