ਬਲੋਚਿਸਤਾਨ 'ਚ ਖੁਫੀਆ ਮੁਹਿੰਮ ਦੌਰਾਨ ਦੋ ਅੱਤਵਾਦੀ ਢੇਰ, ਇਕ ਫੌਜੀ ਦੀ ਮੌਤ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ 'ਚ ਫਰੰਟੀਅਰਕੋਰ ਬਲੋਚਿਸਤਾਨ ਦੀ ਖੁਫੀਆ ਸੂਚਨਾ 'ਤੇ ਆਧਾਰਿਤ ਖੋਜ ਮੁਹਿੰਮ 'ਚ ਦੋ ਅੱਤਵਾਦੀ ਮਾਰੇ ਗਏ ਅਤੇ ਇਕ ਫੌਜੀ ਦੀ ਮੌਤ ਹੋ ਗਈ। ਇੰਟਰ ਸਰਵਿਸਜ਼ ਪਬਲਿਕ ਰਿਲੇਸ਼ੰਸ ਮੁਤਾਬਕ ਸੂਬੇ ਦੇ ਪਿਨਸਿਨ ਕੌਰ, ਦਸ਼ਤ, ਤੁਰਬਤ ਅਤੇ ਡੇਰਾ ਬੁਗਤੀ 'ਚ ਕੱਲ ਮੁਹਿੰਮ ਚਲਾਈ ਗਈ ਸੀ। ਫੌਜ ਦੀ ਮੀਡੀਆ ਨੇ ਦੱਸਿਆ ਕਿ ਜਿਨ੍ਹਾਂ ਟਿਕਾਣਿਆਂ 'ਤੇ ਛਾਪਾ ਮਾਰਿਆ ਗਿਆ, ਉੱਥੋਂ ਹਥਿਆਰ

ਅਤੇ ਗੋਲਾ ਬਾਰੂਦ ਦੀ ਭਾਰੀ ਖੇਪ ਬਰਾਮਦ ਹੋਈ। ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦੇ ਕੁਏਟਾ 'ਚ ਇਕ ਰਿਕਸ਼ੇ 'ਤੇ ਹਮਲਾ ਕਰਨ ਅਤੇ ਇਕ ਈਸਾਈ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ। ਉਸ ਦੇ ਦੋ ਦਿਨਾਂ ਬਾਅਦ ਇਹ ਮੁਹਿੰਮ ਚਲਾਈ ਗਈ।
ਹੋਰ ਮੀਡੀਆ ਰਿਪੋਰਟਾਂ ਮੁਤਾਬਕ ਲਾਹੌਰ ਦੇ ਅੱਤਵਾਦ ਰੋਕੂ ਵਿਭਾਗ ਅਤੇ ਖੁਫੀਆ ਬਿਊਰੋ ਦੀ ਮੁਹਿੰਮ ਦੌਰਾਨ 6 ਸ਼ੱਕੀ ਅੱਤਵਾਦੀਆਂ ਅਤੇ ਇਕ ਕਥਿਤ ਆਤਮਘਾਤੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਇਸਲਾਮ ਉਲ ਹਕ, ਜਹਾਂਗੀਰ ਸ਼ਾਹ, ਇਮਰਾਨ, ਵਕਾਰ ਅਤੇ ਅਲੀਮ ਦੇ ਰੂਪ 'ਚ ਹੋਈ ਜਦ ਕਿ ਸ਼ੱਕੀ ਹਮਲਾਵਰ ਦੀ ਪਛਾਣ ਲੁਕਮਾਨ ਦੇ ਰੂਪ 'ਚ ਹੋਈ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਕਥਿਤ ਅੱਤਵਾਦੀ ਬੇਦੀਆਂ ਅਤੇ ਫਿਰੋਜ਼ਪੁਰ ਰੋਡ 'ਤੇ ਹਮਲਿਆਂ ਅਤੇ ਪਾਕਿਸਤਾਨ ਸੁਪਰ ਲੀਗ ਮੈਚਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਸ਼ 'ਚ ਸ਼ਾਮਲ ਸਨ।

Most Read

  • Week

  • Month

  • All