ਲਾਸ ਵੇਗਾਸ 'ਚ ਅਮਰੀਕੀ ਐਫ-16 ਹਾਦਸਾਗ੍ਰਸਤ, 2 ਦਿਨਾਂ 'ਚ ਤੀਜਾ ਹਾਦਸਾ

ਲਾਸ ਵੇਗਾਸ ਨੇੜੇ ਇਕ ਅਮਰੀਕੀ ਐਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪਿਛਲੇ 2 ਦਿਨਾਂ ਵਿਚ ਹਾਦਸਾਗ੍ਰਸਤ ਹੋਇਆ ਇਹ ਤੀਜਾ ਅਮਰੀਕੀ ਫੌਜੀ ਜਹਾਜ਼ ਹੈ। ਹਵਾਈ ਸੈਨਾ ਨੇ ਇਕ ਬਿਆਨ ਵਿਚ ਕਿਹਾ, 'ਨੇਵਾਡਾ ਵਿਚ ਨੇਲੀਸ ਹਵਾਈ ਸੈਨਾ ਅੱਡੇ ਨਾਲ ਜੁੜਿਆ ਏਅਰ ਫੋਰਸ ਐਫ-16 ਸਵੇਰੇ 10 ਵੱਜ ਕੇ 30 ਮਿੰਟ 'ਤੇ ਨੇਵਾਡਾ ਦੇ 'ਟੈਸਟ ਐਂਡ ਟਰੇਨਿੰਗ ਰੇਂਜ' ਵਿਚ ਨਿਯਮਿਤ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ।'


ਉਸ ਨੇ ਕਿਹਾ, 'ਪਾਇਲਟ ਦੀ ਹਾਲਤ ਦੇ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਹੈ।' ਪਿਛਲੇ 2 ਦਿਨਾਂ ਵਿਚ ਇਹ ਤੀਜਾ ਅਮਰੀਕੀ ਫੌਜੀ ਜਹਾਜ਼ ਹੈ ਜੋ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਇਕ ਮਰੀਨ ਕੋਰਪ ਸੀ.ਐਚ-53 ਈ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਦੇ ਸਮੇਂ ਉਸ ਵਿਚ 4 ਲੋਕ ਸਵਾਰ ਸਨ ਅਤੇ ਸਾਰਿਆਂ ਦੇ ਮਾਰੇ ਜਾਣ ਦਾ ਸ਼ੱਕ ਹੈ। ਉਥੇ ਹੀ ਜਿਬੂਤੀ ਵਿਚ ਇਕ ਮਰੀਨ ਏ.ਵੀ-8 ਹੈਰਿਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਅਮਰੀਕੀ ਜਲ-ਸੈਨਾ ਬਲਾਂ ਦੇ ਮੱਧ ਕਮਾਨ ਨੇ ਕਿਹਾ ਕਿ ਡਾਕਟਰ ਮੁਤਾਬਕ ਪਾਇਲਟ ਖਤਰੇ ਤੋਂ ਬਾਹਰ ਹੈ।

Most Read

  • Week

  • Month

  • All