ਬਲੋਚਿਸਤਾਨ ਦੀ ਕੋਲਾ ਖਾਨ 'ਚ ਜ਼ਹਿਰੀਲੀ ਗੈਸ ਕਾਰਨ 6 ਮਜ਼ਦੂਰਾਂ ਦੀ ਮੌਤ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਸੁਰੇਬ ਜ਼ਿਲੇ 'ਚ ਕੋਲੇ ਦੀ ਇਕ ਖਾਨ 'ਚ ਜ਼ਹਿਰੀਲੀ ਗੈਸ ਫੈਲਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਬੁੱਧਵਾਰ ਰਾਤ ਸਮੇਂ ਸਿਆਹ ਕੁੰਬ ਇਲਾਕੇ 'ਚ ਜਦ ਮਜ਼ਦੂਰ ਕੋਲਾ ਖਾਨ 'ਚ ਕੰਮ ਕਰ ਰਹੇ ਸਨ ਤਾਂ ਇੱਥੇ ਜ਼ਹਿਰੀਲੀ ਗੈਸ ਫੈਲ ਗਈ। ਉੱਥੇ ਮੌਜੂਦ ਮਜ਼ਦੂਰਾਂ ਨੂੰ ਸਾਹ ਲੈਣ ਨਾਲ ਇਹ ਗੈਸ ਚੜ੍ਹ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਜਿਵੇਂ ਹੀ ਇਸ ਬਾਰੇ ਬਾਕੀ ਮਜ਼ਦੂਰਾਂ ਨੂੰ ਖਬਰ ਮਿਲੀ ਤਾਂ ਉਨ੍ਹਾਂ ਨੇ ਉੱਥੇ ਫਸੇ ਹੋਰ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਇਸ ਤੋਂ ਪਹਿਲਾਂ ਹੀ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਸਿਆਹ ਕੁੰਬ ਦੀ ਕੋਲਾ ਖਾਨ 'ਚ ਗੈਸ ਲੀਕ ਹੋਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਟੀਮ ਭੇਜ ਦਿੱਤੀ ਹੈ।

Most Read

  • Week

  • Month

  • All