ਭ੍ਰਿਸ਼ਟਾਚਾਰ ਮਾਮਲੇ 'ਚ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਹੋਣਗੇ ਜ਼ੁਮਾ

ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣਗੇ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ 16 ਦੋਸ਼ ਲੱਗੇ ਹਨ। ਫਰਵਰੀ ਵਿਚ ਸੱਤਾ ਤੋਂ ਹੱਟਣ ਤੋਂ ਪਹਿਲਾਂ ਇਕ ਸ਼ੱਕੀ ਹਥਿਆਰ ਸੌਦੇ ਦੇ ਤਹਿਤ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ। ਆਪਣੇ ਗ੍ਰਹਿ ਸੂਬੇ ਕੁਆਜ਼ੂਲੂ-ਨਟਾਲ ਵਿਚ ਉਹ ਡਰਬਨ ਹਾਈ ਕੋਰਟ ਵਿਚ ਇਕ ਸੰਖੇਪ ਸ਼ੁਰੂਆਤੀ ਸੁਣਵਾਈ

ਵਿਚ ਸ਼ਾਮਲ ਹੋਣਗੇ। ਇਸ ਮਗਰੋਂ ਉਨ੍ਹਾਂ ਨੂੰ ਜੇਲ ਭੇਜਿਆ ਜਾ ਸਕਦਾ ਹੈ। ਜ਼ੁਮਾ ਦੇ ਸਮਰਥਕ ਅਤੇ ਸਿਆਸੀ ਵਿਰੋਧੀ ਅਦਾਲਤ ਦੇ ਬਾਹਰ ਰੈਲੀ ਕਰ ਸਕਦੇ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਨੂੰ ਰੋਕਣ ਲਈ ਇੱਥੇ ਭਾਰੀ ਸੁਰੱਖਿਆ ਬਲ ਤੈਨਾਤ ਕੀਤਾ ਜਾਵੇਗਾ।

 

Most Read

  • Week

  • Month

  • All