ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ 29 ਅਪ੍ਰੈਲ ਨੂੰ

ਇਟਲੀ ਦੀ ਰਾਜਧਾਨੀ ਨਾਲ ਲੱਗਦੇ ਕਸਬਾ ਅਪ੍ਰੀਲੀਆ ਵਿਚ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਤਰਨ ਗੁ: ਗੋਬਿੰਦਸਰ ਸਾਹਿਬ ਲਵੀਨੀਆਂ ਦੀਆਂ ਸੰਗਤਾਂ ਵੱਲੋਂ 29 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ।


ਪੁੱਜ ਰਹੇ ਜੱਥਿਆਂ ਵੱਲੋਂ ਖਾਲਸਾ ਪੰਥ ਦਾ ਗੌਰਵਮਈ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ। ਜਦ ਕਿ ਗਤਕੇ ਵਾਲੇ ਸਿੰਘਾਂ ਵੱਲੋਂ ਗਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ। ਇਸ ਮੌਕੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਲਈ ਲੰਗਰਾਂ ਦੀਆਂ ਸੇਵਾਵਾਂ ਵਿਚ ਹਿੱਸਾ ਪਾਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ।

Most Read

  • Week

  • Month

  • All