1300 ਤੋਂ ਵਧ ਰੋਬੋਟ ਨੇ ਇਕੱਠੇ ਡਾਂਸ ਕਰ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ 

ਦੁਨੀਆ ਵਿਚ ਕਈ ਅਜਿਹੇ ਲੋਕ ਹਨ ਜੋ ਦੁਨੀਆ ਵਿਚ ਬਹੁਤ ਕੁੱਝ ਕਰਨ ਬਾਰੇ ਸੋਚਦੇ ਹਨ ਅਤੇ ਉਹ ਆਪਣੇ ਸੁਪਨੇ ਨੂੰ ਪੂਰਾ ਵੀ ਕਰਦੇ ਹਨ। ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਕਰਤਬ ਦਿਖਾ ਕੇ ਉਹ ਗਿਨੀਜ਼ ਵਰਲਡ ਰਿਕਾਰਡ ਵੀ ਬਣਾਉਂਦੇ ਹਨ ਅਤੇ ਬਣੇ ਹੋਏ ਰਿਕਾਰਡ ਨੂੰ ਤੋੜਦੇ ਹਨ। ਇਸੇ ਤਰ੍ਹਾਂ ਦੇ ਇਟਲੀ ਵਿਚ 1372 ਰੋਬੋਟ ਨੇ ਸੰਗੀਤ ਦੀ ਧੁੰਨ 'ਤੇ ਇਕੱਠੇ ਡਾਂਸ ਕਰ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ

ਬਣਾਇਆ ਹੈ। ਸਾਲ 2016 ਤੋਂ ਤਕਨੀਕੀ ਕੰਪਨੀਆਂ ਡਾਂਸ ਕਰਨ ਵਾਲੇ ਰੋਬੋਟ ਦੀ ਟੀਮ ਤਿਆਰ ਕਰ ਰਹੀਆਂ ਹਨ। ਕੰਪਨੀਆਂ ਅਜਿਹੇ ਰੋਬੋਟ ਤੋਂ ਇਕੱਠੇ ਡਾਂਸ ਕਰਵਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਚੀਨ ਵਿਚ 1069 'ਡੋਬੀ' ਮਸ਼ੀਨਾਂ ਨੇ ਰਿਕਾਰਡ ਬਣਾਇਆ ਸੀ ਪਰ ਹੁਣ ਇਹ ਅੰਕੜਾ ਵਧ ਕੇ 1372 'ਤੇ ਪਹੁੰਚ ਗਿਆ ਹੈ। ਇਹ ਹਾਲੀਆ ਰਿਕਾਰਡ ਇਟਲੀ ਵਿਚ ਬਣਿਆ। ਇਸ ਵਿਚ ਅਲਫਾ 1 ਐਸ ਰੋਬੋਟ ਦਾ ਇਸਤੇਮਾਲ ਕੀਤਾ ਗਿਆ। ਇਹ ਰੋਬੋਟ ਸਿਰਫ 40 ਸੈਂਟੀਮੀਟਰ ਲੰਬੇ ਹਨ ਅਤੇ ਐਲੂਮੀਨੀਅਮ ਦੇ ਬਣੇ ਹੋਏ ਹਨ।

Most Read

  • Week

  • Month

  • All