ਟਰੰਪ ਨੇ ਪੁਤਿਨ ਨਾਲ ਵ੍ਹਾਈਟ ਹਾਊਸ 'ਚ ਗੱਲਬਾਤ ਲਈ ਕੀਤੀ ਸੀ ਪੇਸ਼ਕਸ਼ : ਰੂਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਣ ਤੋਂ ਪਹਿਲਾਂ ਪਿਛਲੇ ਮਹੀਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ 'ਚ ਉਨ੍ਹਾਂ ਦੇ ਨਾਲ ਵ੍ਹਾਈਟ ਹਾਊਸ 'ਚ ਬੈਠਕ ਦੀ ਪੇਸ਼ਕਸ਼ ਕੀਤੀ ਸੀ। ਵਿਦੇਸ਼ ਨੀਤੀ 'ਤੇ ਪੁਤਿਨ ਦੇ ਸੀਨੀਅਰ ਸਲਾਹਕਾਰ ਯੂਰੀ ਓਸ਼ਾਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਟਰੰਪ ਨੇ ਵਾਸ਼ਿੰਗਟਨ 'ਚ ਵ੍ਹਾਈਟ ਹਾਊਸ 'ਚ ਬੈਠਕ ਕਰਨ ਦਾ ਪ੍ਰਸਤਾਵ ਦਿੱਤਾ ਸੀ।'


ਟਰੰਪ ਨੇ 20 ਮਾਰਚ ਨੂੰ ਪੁਤਿਨ ਨੂੰ ਚੋਣਾਂ 'ਚ ਫਿਰ ਤੋਂ ਜਿੱਤ 'ਤੇ ਵਧਾਈ ਦਿੱਤੀ ਸੀ। ਹਾਲਾਂਕਿ ਓਸ਼ਾਕੋਵ ਨੇ ਕਿਹਾ ਕਿ ਟਰੰਪ-ਪੁਤਿਨ ਵਿਚਾਲੇ ਫੋਨ 'ਤੇ ਗੱਲਬਾਤ ਤੋਂ ਬਾਅਦ ਬੈਠਕ ਨੂੰ ਲੈ ਕੇ ਦੋਹਾਂ ਨੇਤਾਵਾਂ ਵਿਚਾਲੇ ਕੋਈ 'ਠੋਸ ਚਰਚਾ' ਨਹੀਂ ਹੋਈ। ਉਨ੍ਹਾਂ ਨੇ ਕਿਹਾ, 'ਟਰੰਪ ਨੇ ਖੁਦ ਬੈਠਕ ਕਰਨ ਦਾ ਪ੍ਰਸਤਾਵ ਦਿੱਤਾ ਸੀ। ਪਰ ਇਸ ਤੋਂ ਬਾਅਦ ਸਾਡੇ ਦੋ-ਪੱਖੀ ਸਬੰਧਾਂ ਨੂੰ ਨਵਾਂ ਮੋੜ ਆ ਗਿਆ ਜਦੋਂ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢ ਦਿੱਤਾ ਗਿਆ।' ਉਨ੍ਹਾਂ ਨੇ ਉਮੀਦ ਜਤਾਈ ਕਿ ਰੂਸ ਅਤੇ ਅਮਰੀਕਾ ਵੱਲੋਂ 'ਠੋਸ ਅਤੇ ਗੰਭੀਰ' ਗੱਲਬਾਤ ਦਾ ਯਤਨ ਦਾ ਹੋਵੇਗਾ।

Most Read

  • Week

  • Month

  • All