ਨੇਪਾਲ ਡ੍ਰੋਨ ਨਾਲ ਕਰੇਗਾ ਭਾਰਤ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ

ਨੇਪਾਲੀ ਗ੍ਰਹਿ ਮੰਤਰੀ ਰਾਮ ਬਹਾਦਰ ਥਾਪਾ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਨਾਲ ਲੱਗਦੀ ਸਰਹੱਦ 'ਤੇ ਨਜ਼ਰ ਰੱਖਣ ਲਈ ਨੇਪਾਲ ਡ੍ਰੋਨ ਦੀ ਵਰਤੋਂ ਕਰੇਗਾ। ਗ੍ਰਹਿ ਮੰਤਰਾਲੇ ਦੇ 82 ਸੂਤਰੀ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਥਾਪਾ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਡ੍ਰੋਨ ਦੀ ਵਰਤੋਂ ਦੇ ਲਈ ਦਿਸ਼ਾ ਨਿਰਦੇਸ਼ ਲਿਆ ਰਿਹਾ ਹੈ ਤੇ ਨੇਪਾਲ ਭਾਰਤ ਸਰਹੱਦ 'ਤੇ ਗਸ਼ਤ ਦੇ ਲਈ ਡਰੋਨ ਦੀ ਵਰਤੋਂ ਬਹੁਤ ਜ਼ਰੂਰੀ ਹੈ।


ਥਾਪਾ ਨੇ ਕਿਹਾ ਕਿ ਭਾਰਤ ਵਲੋਂ ਹਰੇਕ ਕਿਲੋਮੀਟਰ 'ਤੇ ਸੁਰੱਖਿਆ ਚੌਕੀ ਹੈ ਜਦਕਿ ਨੇਪਾਲ ਵਾਲੇ ਪਾਸੇ ਚੌਕੀਆਂ ਵਿਚਾਲੇ ਦੀ ਦੂਰੀ 25 ਕਿਲੋਮੀਟਰ ਦੇ ਕਰੀਬ ਹੈ। ਨੇਪਾਲ ਦੇ ਇਕ ਨਿਊਜ਼ ਪੋਰਟਲ ਨੇ ਥਾਪਾ ਦੇ ਹਵਾਲੇ ਤੋਂ ਕਿਹਾ ਕਿ ਇਸ ਸਮੱਸਿਆ ਨਾਲ ਨਿਪਟਣ ਲਈ ਸਾਡੇ ਕੋਲ ਜ਼ਰੂਰੀ ਮਨੁੱਖੀ ਸੰਸਾਧਨ ਨਹੀਂ ਹਨ। ਇਸ ਲਈ ਅਸੀਂ ਡਰੋਨ ਦੀ ਵਰਤੋਂ ਕਰਾਂਗੇ। ਭਾਰਤ ਤੇ ਨੇਪਾਲ ਦੇ ਵਿਚਕਾਰ 17,000 ਕਿਲੋਮੀਟਰ ਦੀ ਖੁੱਲੀ ਸਰਹੱਦ ਹੈ।

 

Most Read

  • Week

  • Month

  • All