ਅਫਗਾਨਿਸਤਾਨ ਦੇ ਹਵਾਈ ਹਮਲਿਆਂ 'ਚ 15 ਦੀ ਮੌਤ, 10 ਜ਼ਖਮੀ

ਅਫਗਾਨਿਸਤਾਨ ਦੇ ਕੁੰਦੁਜ ਸੂਬੇ 'ਚ ਅੱਜ ਤਾਲਿਬਾਨ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਫੌਜ ਦੇ ਹਵਾਈ ਹਮਲਿਆਂ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਆਧਿਕਾਰਿਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ।
ਪੁਲਸ ਅਧਿਕਾਰੀ ਅਬਦੁਲ ਹਾਮੀਦੀ ਨੇ ਦੱਸਿਆ ਕਿ ਕੁੰਦੁਜ ਸ਼ਹਿਰ ਦੇ ਦਸ਼ਤ-ਏ-ਆਰਚੀ ਜ਼ਿਲੇ 'ਚ ਤਾਲਿਬਾਨ ਅੱਤਵਾਦੀਆਂ ਦੇ ਠਿਕਾਣੇ 'ਤੇ ਹੋਏ ਹਮਲੇ 'ਚ 15 ਲੋਕਾਂ ਦੀ

ਮੌਤ ਹੋ ਗਈ ਜਦਕਿ 10 ਜ਼ਖਮੀ ਹੋ ਗਏ। ਸਥਾਨਿਕ ਲੋਕਾਂ ਅਨੁਸਾਰ ਹਮਲੇ 'ਚ ਮਸਜਿਦ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਅਤੇ ਇਸ 'ਚ ਕਈ ਆਮ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਵੀ ਹੋਏ ਹਨ। ਦਸ਼ਤ-ਏ-ਆਰਚੀ ਜ਼ਿਲੇ 'ਤੇ ਤਾਲਿਬਾਨ ਦਾ ਕਬਜ਼ਾ ਹੈ। ਹਮਲੇ ਦੇ ਬਾਰੇ 'ਚ ਵਿਸਥਾਰ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ ਤਾਲਿਬਾਨ ਦੇ ਬਿਆਨ ਅਨੁਸਾਰ ਹਮਲੇ 'ਚ 150 ਧਾਰਮਿਕ ਵਿਦਵਾਨਾਂ ਅਤੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਤਾਲਿਬਾਨ ਨੇ ਉੱਥੇ ਕਿਸੇ ਵੀ ਅੱਤਵਾਦੀ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ। ਇਸ ਵਿਚਾਲੇ ਅਮਰੀਕਾ ਨੀਤ ਬਲ ਦੇ ਬੁਲਾਰੇ ਕਰਨਲ ਲਿਜਾ ਗਾਰਸੀਆ ਨੇ ਈ-ਮੇਲ 'ਤੇ ਜਾਣਕਾਰੀ ਆਪਣੇ ਬਿਆਨ 'ਚ ਕਿਹਾ ਕਿ ਇਲਾਕੇ 'ਚ ਅਮਰੀਕਾ ਨੀਤ ਗਠਬੰਧਨ ਬਲ ਦੇ ਹਵਾਈ ਹਮਲੇ ਦਾ ਕੋਈ ਵੀ ਦਾਅਵਾ ਨਿਰਾਧਾਰ ਹੈ।

Most Read

  • Week

  • Month

  • All