ਕਿਮ ਜੋਂਗ ਦੇ ਅਚਾਨਕ ਚੀਨ ਜਾਣ ਦੇ ਕੀ ਹਨ ਮਾਇਨੇ

ਉੱਤਰ ਕੋਰੀਆਈ ਪ੍ਰਮੁੱਖ ਕਿਮ ਜੋਂਗ ਓਨ ਦਾ ਅਚਾਨਕ ਚੀਨ ਦਾ ਦੌਰਾ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣਾ ਦੁਨੀਆ ਨੂੰ ਹੈਰਾਨ ਕਰ ਦੇਣ ਵਾਲਾ ਹੈ। ਕਿਮ ਜੋਂਗ ਓਮ ਦੇ ਇਸ ਦੌਰੇ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਉਸ ਦੇ ਇਕੋਂ-ਇਕ ਸਹਿਯੋਗੀ ਚੀਨ ਨਾਲ ਉੱਤਰ ਕੋਰੀਆ ਦਾ ਕਿੰਨੇ ਡੂੰਘੇ ਸਬੰਧ ਹਨ। ਉੱਤਰ ਕੋਰੀਆ ਦਾ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਨਾਲ ਪ੍ਰਸਤਾਵਿਤ ਸ਼ਿਖਰ ਸੰਮੇਲਨ ਤੋਂ

ਪਹਿਲਾਂ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਲੋਕਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿੱਕੀਆਂ ਹੋਈਆਂ ਹਨ ਕਿ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਅਤੇ ਵਿਸ਼ਵ ਰਾਜਨੀਤੀ 'ਤੇ ਇਸ ਦਾ ਕੀ ਅਸਰ ਪਵੇਗਾ।

 

ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕਿਮ ਜੋਂਗ ਓਨ ਸਹੀ ਸਮੇਂ 'ਤੇ ਚੀਨ ਨਾਲ ਸਬੰਧ ਠੀਕ ਕਰ ਰਹੇ ਹਨ। ਅਖਬਾਰ ਮੁਤਾਬਕ ਉੱਤਰ ਕੋਰੀਆ 'ਤੇ ਲਾਈਆਂ ਗਈਆਂ ਅੰਤਰ-ਰਾਸ਼ਟਰੀ ਪਾਬੰਦੀਆਂ 'ਤੇ ਸ਼ੀ ਜਿਨਪਿੰਗ ਦੀ ਸਹਿਮਤੀ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਸੀ। ਜਾਣਕਾਰੀ ਮੁਤਾਬਕ ਪਿਛਲੇ ਸਾਲ ਉੱਤਰ ਕੋਰੀਆ ਨੇ ਪਿਓਂਗਯਾਂਗ ਦੀ ਯਾਤਰਾ 'ਤੇ ਆ ਰਹੇ ਚੀਨੀ ਦੂਤ ਨੂੰ ਵਾਪਸ ਭੇਜ ਦਿੱਤਾ ਸੀ। ਇਹ ਸਭ ਕੁਝ ਹੋਣ ਦੇ ਬਾਵਜੂਦ ਚੀਨ ਉੱਤਰ ਕੋਰੀਆ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣਿਆ ਰਿਹਾ ਅਤੇ ਲੰਬੇ ਸਮੇਂ ਤੱਕ ਉਸ ਦਾ ਸਹਿਯੋਗੀ ਵੀ। ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਦੇ ਪ੍ਰਮੁੱਖ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ। ਅਜਿਹੇ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਖੁਦ ਨੂੰ ਘਿਰਿਆਂ ਹੋਇਆ ਮਹਿਸੂਸ ਕਰ ਰਹੇ ਹਨ। ਉਹ ਮੰਨਦੇ ਹਨ ਕਿ ਕਿਮ ਜੋਂਗ ਓਨ ਆਪਣੀ ਪਤਨੀ ਨਾਲ ਪਹਿਲੀ ਵਿਦੇਸ਼ ਯਾਤਰਾ 'ਤੇ ਇਸ ਦੀ ਭਰਪਾਈ ਕਰਨ 'ਚ ਸਫਲ ਰਹੇ।
ਹਾਲ ਹੀ 'ਚ ਡੋਨਾਲਡ ਟਰੰਪ ਨੇ ਨਵੇਂ ਵਿਦੇਸ਼ ਮੰਤਰੀ ਮਾਇਕ ਪਾਮਪਿਯੁ ਅਤੇ ਜਾਨ ਬੋਲਟਨ ਦੀ ਨਿਯੁਕਤੀ ਕੀਤੀ ਸੀ। ਅਜਿਹੇ 'ਚ ਕਿਮ ਜੋਂਗ ਓਨ ਦਾ ਚੀਨ ਜਾਣਾ ਉਨ੍ਹਾਂ ਦਾ ਇਕ ਚਲਾਕੀ ਭਰਿਆ ਫੈਸਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਿਮ ਜੋਂਗ ਇਸ ਨੂੰ ਲੈ ਕੇ ਚਿੰਤਤ ਹੋਣ ਕਿ ਅਮਰੀਕਾ ਦੇ ਨਾਲ ਉਸ ਦੀ ਗੱਲਬਾਤ ਦਾ ਸਿੱਟਾ ਵਧੀਆ ਨਾਲ ਹੋਇਆ ਤਾਂ ਉਹ ਪਹਿਲਾਂ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਨਾਲ ਤਾਕਤਵਾਰ ਚੀਨ ਖੜ੍ਹਾ ਹੈ।


ਇਕ ਅੰਦਾਜ਼ੇ ਮੁਤਾਬਕ ਉੱਤਰ ਕੋਰੀਆ ਦੇ ਵਿਦੇਸ਼ੀ ਵਪਾਰ 'ਚ ਚੀਨ ਦਾ ਹਿੱਸਾ 90 ਫੀਸਦੀ ਤੱਕ ਦਾ ਹੈ। ਚੀਨ ਖਾਣ-ਪੀਣ ਦੀਆਂ ਚੀਜ਼ਾਂ, ਤੇਲ ਅਤੇ ਉਦਯੋਗਿਕ ਉਪਕਰਣਾਂ ਦੀ ਸਭ ਤੋਂ ਜ਼ਿਆਦਾ ਦਰਾਮਦ ਕਰਦਾ ਹੈ। ਜਦ ਵੀ ਉੱਤਰ ਕੋਰੀਆ 'ਤੇ ਅੰਤਰ-ਰਾਸ਼ਟਰੀ ਪਾਬੰਦੀਆਂ ਵਧੀਆਂ ਹਨ ਤਾਂ ਚੀਨ ਉਦੋਂ-ਉਦੋਂ ਉੱਤਰ ਕੋਰੀਆ ਦੇ ਨਾਲ ਖੜ੍ਹਾ ਹੋਇਆ ਹੈ। ਪਰ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਦਲੇ ਹਨ। ਚੀਨ ਨੇ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਉਹ ਉੱਤਰ ਕੋਰੀਆ ਤੋਂ ਬਰਾਮਦ ਹੋਣ ਵਾਲੇ ਕੋਲੇ 'ਚ ਕਮੀ ਲਿਆਉਣਗੇ। ਬਰਾਮਦ ਦੇ ਮਾਮਲੇ 'ਚ ਉੱਤਰ ਕੋਰੀਆ ਸਭ ਤੋਂ ਵਧ ਕੋਲਾ ਵੇਚਦਾ ਹੈ।

ਚੀਨ ਦੀਆਂ ਅਖਬਾਰਾਂ 'ਚ ਦੋਹਾਂ ਨੇਤਾਵਾਂ ਦੀ ਮੁਲਾਕਾਤ ਪੂਰੀ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਦੱਸਿਆ ਗਿਆ ਹੈ। ਚੀਨੀ ਮੀਡੀਆ ਨੇ ਦੋਹਾਂ ਨੇਤਾਵਾਂ ਲਈ ਜਿਹੜੀਆਂ ਟਿੱਪਣੀਆਂ ਕੀਤੀਆਂ ਹਨ, ਉਹ ਜੇਕਰ ਸੱਚ ਹਨ ਤਾਂ ਇਹ ਮੁਲਾਕਾਤ ਸੱਚ 'ਚ ਹੈਰਾਨ ਕਰ ਦੇਣ ਵਾਲੀ ਹੈ। ਮੀਡੀਆ ਰਿਪੋਰਟ ਮੁਤਾਬਕ ਕਿਮ ਜੋਂਗ ਓਨ ਨੇ ਸ਼ੀ ਜਿਨਪਿੰਗ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਜਿਹੜੀ ਸਥਿਤੀ ਬਣ ਰਹੀ ਸੀ, ਉਸ ਤੋਂ ਉਨ੍ਹਾਂ ਇਹ ਮਹਿਸੂਸ ਹੋਇਆ ਜਿਸ ਕਾਰਨ ਉਹ ਖੁਦ ਬੀਜ਼ਿੰਗ ਪਹੁੰਚੇ।

Most Read

  • Week

  • Month

  • All