ਟਰੂਡੋ ਫਿਰ ਚਰਚਾ 'ਚ, MP ਰਾਜ ਗਰੇਵਾਲ ਨੇ ਵੀ ਦਿੱਤਾ ਸੀ ਆਪਣੇ ਸਾਥੀ ਨੂੰ ਭਾਰਤ ਦੌਰੇ ਦੌਰਾਨ ਸੱਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਬਹੁਤ ਚਰਚਾ 'ਚ ਰਿਹਾ ਸੀ। ਹੁਣ ਬਰੈਂਪਟਨ ਦੀ ਕੰਸਟ੍ਰਕਸ਼ਨ ਕੰਪਨੀ ਨੂੰ ਕਾਨੂੰਨੀ ਸਲਾਹ ਦੇਣ ਵਾਲੇ ਲਿਬਰਲ ਐੱਮ. ਪੀ. ਨੇ ਫਰਵਰੀ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਗਏ ਭਾਰਤ ਦੌਰੇ ਦੌਰਾਨ ਹਾਈ ਪ੍ਰੋਫਾਈਲ ਰਿਸੈਪਸ਼ਨ 'ਚ ਇਸ ਕੰਪਨੀ ਦੇ ਪ੍ਰਮੁੱਖ ਨੂੰ ਹਿੱਸਾ ਲੈਣ ਲਈ ਵੀ ਪ੍ਰਬੰਧ ਕੀਤਾ ਗਿਆ ਸੀ।


ਬਰੈਂਪਟਨ ਈਸਟ ਤੋਂ ਐੱਮ. ਪੀ. ਰਾਜ ਗਰੇਵਾਲ ਕੰਸਟ੍ਰਕਸ਼ਨ ਕੰਪਨੀ ਜੈਮੀ ਇਨ-ਕਾਰਪੋਰੇਸ਼ਨ, ਜਿਸ ਦੀ ਅਗਵਾਈ ਯੂਸ਼ਫ ਯੈਨੀਲਮੇਜ਼ ਕਰਦੇ ਹਨ। ਜ਼ਿਕਰਯੋਗ ਹੈ ਕਿ ਯੈਨੀਲਮੇਜ਼ ਕੱਟੜ ਲਿਬਰਲ ਸਮਰਥਕ ਹਨ, ਗਰੇਵਾਲ ਅਤੇ ਯੈਨੀਲਮੇਜ਼ ਟਰੂਡੋ ਦੇ ਸਰਕਾਰੀ ਦੌਰੇ ਦੌਰਾਨ ਭਾਰਤ 'ਚ ਸਨ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਕੀਤੇ ਗਏ 7 ਦਿਨਾਂ ਦੌਰੇ ਦੌਰਾਨ ਗਰੇਵਾਲ ਅਤੇ ਯੈਨੀਲਮੇਜ਼ ਵੀ ਸਿਆਸੀ ਵਫਦ 'ਚ ਮਿਲੇ ਹੋਏ ਸਨ।
ਜੈਮੀ ਦੇ ਫੇਸਬੁੱਕ ਪੇਜ 'ਤੇ ਇਹ ਪੋਸਟ ਕੀਤਾ ਗਿਆ ਕਿ ਯੈਨੀਲਮੇਜ਼ ਨੇ ਮੁੰਬਈ ਅਤੇ ਨਵੀਂ ਦਿੱਲੀ 'ਚ ਹੋਏ ਬਿਜ਼ਨਸ ਈਵੇਂਟ 'ਚ ਹਿੱਸਾ ਲਿਆ। ਜਾਣਕਾਰੀ ਮੁਤਾਬਕ ਇਸ ਪੇਜ 'ਤੇ ਯੈਨੀਲਮੇਜ਼ ਨੇ ਟਰੂਡੋ ਦੇ ਵਫਦ ਦੇ ਮੈਂਬਰਾਂ ਨਾਲ ਖਿਚਵਾਈਆਂ ਫੋਟੋਆਂ ਵੀ ਅਪਲੋਡ ਕੀਤੀਆਂ ਹਨ। ਵਫਦ 'ਚ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ, ਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ, ਰੱਖਿਆ ਮੰਤਰੀ ਹਰਜੀਤ ਸੱਜਣ, ਗਵਰਮੈਂਟ ਹਾਊਸ ਲੀਡਰ ਬਰਦੀਸ਼ ਚੱਗੜ, ਇਨਫਰਾਸਟ੍ਰਕਚਰ ਮੰਤਰੀ ਅਮਰਜੀਤ ਸੋਹੀ ਅਤੇ ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੀ ਸ਼ਾਮਲ ਸਨ।
ਯੈਨੀਲਮੇਜ਼ ਨੂੰ ਟਰੂਡੋ ਨਾਲ ਵੀ ਕਈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ, ਇਸ 'ਚ 22 ਫਰਵਰੀ ਨੂੰ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਨਵੀਂ ਦਿੱਲੀ 'ਚ ਰੱਖੇ ਡਿਨਰ ਦੀਆਂ ਉਹ ਤਸਵੀਰਾਂ ਵੀ ਹਨ ਜਿਸ 'ਚ ਯੈਨੀਲਮੇਜ਼ ਟਰੂਡੋ ਦੇ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਗਰੇਵਾਲ ਨੇ ਮੀਡੀਆ ਨੂੰ ਦੱਸਿਆ ਕਿ ਯੈਨੀਲਮੇਜ਼ ਨੇ ਆਪਣੇ ਭਾਰਤ ਦੌਰੇ ਦਾ ਪ੍ਰਬੰਧ ਖੁਦ ਕੀਤਾ ਸੀ ਅਤੇ ਉਹ ਦੋਵੇਂ ਇਕੱਠੇ ਭਾਰਤ ਨਹੀਂ ਆਏ ਸਨ।
ਪਰ ਪ੍ਰਧਾਨ ਮੰਤਰੀ ਦਫਤਰ ਦਾ ਕਹਿਣਾ ਹੈ ਕਿ ਗਰੇਵਾਲ ਨੇ ਯੈਨੀਲਮੇਜ਼ ਲਈ ਨਵੀਂ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਆਯੋਜਿਤ ਕੀਤੇ ਗਏ ਈਵੈਂਟ ਲਈ ਸੱਦਾ ਦਿੱਤਾ ਗਿਆ ਸੀ। ਐੱਮ. ਪੀ. ਗਰੇਵਾਲ ਨੇ ਹੀ ਉਸ ਨੂੰ ਰਿਸੈਪਸ਼ਨ ਲਈ ਸੱਦਾ ਵੀ ਦਿੱਤਾ ਸੀ। ਇਸ ਤੋਂ ਬਾਅਦ ਦਿੱਤੇ ਬਿਆਨ 'ਚ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੌਰੇ ਦੌਰਾਨ ਕਈ ਈਵੇਂਟਾਂ 'ਚ ਹਿੱਸਾ ਲੈਣ ਲਈ 30 ਤੋਂ ਵੱਧ ਸਮਰਥਕਾਂ ਅਤੇ ਗਰੁੱਪਾਂ ਨੂੰ ਸੱਦਾ ਦਿੱਤਾ ਸੀ।
ਗਰੇਵਾਲ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਯੈਨੀਲਮੇਜ਼ ਸਥਾਨਕ ਲਿਬਰਲ ਸਮਰਥਕ ਹੈ, ਇਸ ਲਈ ਇਸ ਸਮਾਰੋਹ 'ਚ ਕੋਈ ਵੀ ਹਿੱਸਾ ਲੈਣਾ ਚਾਹੁੰਦਾ ਸੀ ਉਨ੍ਹਾਂ ਨੇ ਉਸ ਨੂੰ ਸ਼ਾਮਲ ਕਰ ਲਿਆ। ਜ਼ਿਕਰਯੋਗ ਹੈ ਕਿ ਨੀਲਮੇਜ਼ ਕੈਨੇਡੀਅਨ ਇੰਡੀਅਨ ਫੋਰਮ ਨਾਲ ਰਜਿਸਟਰਡ ਸੀ, ਇਸ ਲਈ ਸਾਡੀਆਂ ਸਾਰੀਆਂ ਰਿਸੈਪਸ਼ਨਾਂ ਲਈ ਉਸ ਨੂੰ ਸੱਦਾ ਦਿੱਤੇ ਜਾਣ ਦੀ ਲੋੜ ਨਹੀਂ ਸੀ ਸਗੋਂ ਉਸ ਨੂੰ ਪਹਿਲਾਂ ਹੀ ਸੱਦਾ ਦਿੱਤਾ ਗਿਆ ਸੀ।

Most Read

  • Week

  • Month

  • All