'ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ' ਵੱਲੋਂ ਸਾਈਂ ਪੱਪਲ ਸ਼ਾਹ ਇਟਲੀ 'ਚ ਗੋਲਡ ਮੈਡਲ ਨਾਲ ਸਨਮਾਨਤ

ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋਮਜਾਰਾ ਜੋ ਕਿ ਇਨ੍ਹੀਂ ਦਿਨੀਂ ਯੂਰਪ ਦੌਰੇ 'ਤੇ ਆਏ ਹੋਏ ਹਨ। ਇਸ ਦੌਰੇ ਦੌਰਾਨ ਇਟਲੀ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਮਾਗਮ ਕਰਵਾਏ ਗਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਮਾਗਮਾਂ 'ਚ ਉਨ੍ਹਾਂ ਆਪਣੇ ਅਮੋਲਿਕ ਪ੍ਰਵਚਨਾਂ ਰਾਹੀਂ ਆਈਆਂ ਸੰਗਤਾਂ ਨੂੰ ਰੂਹਾਨੀ ਰੰਗ ਵਿਚ ਰੰਗਿਆ। ਸ੍ਰੀ ਗੁਰੂ ਰਵਿਦਾਸ ਪ੍ਰਚਾਰ ਕਮੇਟੀ ਕਰੇਮੋਨਾ ਵੱਲੋਂ ਕਰਵਾਏ

ਸਮਾਗਮ ਦੌਰਾਨ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਸਾਈਂ ਪੱਪਲ ਸ਼ਾਹ ਭਰੋਮਜਾਰਾ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਂਈ ਪੱਪਲ ਸ਼ਾਹ ਭਰੋਮਜਾਰਾ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਮਨੂਵਾਦ ਵੱਲੋਂ ਲਤਾੜੀ ਹੋਈ ਕੌਮ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਬਰਾਬਰਤਾ, ਸਮਾਨਤਾ ਅਤੇ ਸੁਤੰਤਰਤਾ ਲਈ ਇਨਕਲਾਬੀ ਅਵਾਜ ਬੁਲੰਦ ਕੀਤੀ। ਅੱਜ ਉਸ ਰਹਿਬਰ ਦੀ ਬਦੌਲਤ ਹੀ ਦੇਸ਼, ਵਿਦੇਸ਼ ਅਤੇ ਸਮਾਜ ਵਿਚ ਕੌਮ ਨੂੰ ਨਿਵੇਕਲਾ ਮਾਨ-ਸਨਮਾਨ ਮਿਲ ਰਿਹਾ ਹੈ।
ਅੱਜ ਸਮੁੱਚੀ ਕੌਮ ਗੁਰਪੁਰਬ ਮਨਾ ਕੇ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ, ਸਾਨੂੰ ਵੀ ਉਨ੍ਹਾਂ ਵੱਲੋਂ ਲੈ ਕੇ ਦਿੱਤੀ ਹੱਕਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਕਿਉਂਕਿ ਸਭ ਜੀਵਾਂ ਵਿਚ ਸਰਬ -ਵਿਆਪਕ ਪ੍ਰਮਾਤਮਾ ਦਾ ਹੀ ਨੂਰ ਵੱਸ ਰਿਹਾ ਹੈ। ਇਸ ਮੌਕੇ ਟੇਕ ਚੰਦ ਜਗਤਪੁਰ ਪ੍ਰਧਾਨ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ (ਇਟਲੀ),ਕੁਲਵਿੰਦਰ ਸੁੰਨਰ, ਚਰਨਜੀਤ ਲੱਖਪੁਰ, ਜਗਦੀਸ਼ ਜਗਤਪੁਰ, ਅਮਰੀਕ ਲਾਲ ਦੋਲੀਕੇ, ਰਾਣਾ ਕਟਾਰੀਆ, ਅਸ਼ਵਨੀ ਕੁਮਾਰ, ਵਿਜੈ ਕਲੇਰ, ਸਰਬਜੀਤ ਵਿਰਕ, ਸਰਬਜੀਤ ਸਿੰਘ ਜਗਤਪੁਰ, ਹੈਪੀ ਲੈਰਾ, ਡਾ. ਰਾਜ ਕੁਮਾਰ, ਕੁਲਵਿੰਦਰ ਸਿੰਘ ਆਰ ਐੱਸ. ਕਲਾਥ ਕਾਜਲਮਾਜੂਰੇ, ਦੇਸ ਰਾਜ ਬਰੇਸ਼ੀਆ, ਪ੍ਰਸ਼ੋਤਮ ਲਾਲ ਭਰੋਮਜਾਰਾ, ਵਿਜੈ ਬਖਲੌਰ, ਨਵਦੀਪ ਸਿੰਘ ,ਰਾਜਵੀਰ ਸਿੰਘ ਆਦਿ ਹਾਜ਼ਰ ਸਨ।

 

Most Read

  • Week

  • Month

  • All