ਬੀਟਲਸ ਦੀਆਂ ਅਣਦੇਖੀਆਂ ਤਸਵੀਰਾਂ 2,53,200 ਪੌਂਡ 'ਚ ਹੋਈਆਂ ਨੀਲਾਮ

ਬ੍ਰਿਟਿਸ਼ ਸੰਗੀਤ ਬੈਂਡ 'ਦੀ ਬੀਟਲਸ' ਦੇ ਮੈਂਬਰਾਂ ਦੀਆਂ ਜਵਾਨੀ ਦੀ ਉਮਰ ਦੀਆਂ 350 ਤੋਂ ਜ਼ਿਆਦਾ ਅਣਦੇਖੀਆਂ ਤਸਵੀਰਾਂ ਦਾ ਇਕ ਸੰਗ੍ਰਹਿ ਬ੍ਰਿਟੇਨ ਦੇ ਮਰਸੇਸਾਈਡ ਵਿਚ ਇਕ ਨੀਲਾਮੀ ਵਿਚ 2,53,200 ਪੌਂਡ ਵਿਚ ਵਿਕੀਆਂ। ਇਹ ਤਸਵੀਰਾਂ ਬੀਟਲਸ ਮੈਂਬਰਾਂ ਦੇ ਪਹਿਲੀ ਵਾਰੀ ਅਮਰੀਕਾ ਆਉਣ 'ਤੇ ਖਿੱਚੀਆਂ ਗਈਆਂ ਸਨ।


ਇਕ ਸਮਾਚਾਰ ਏਜੰਸੀ ਮੁਤਾਬਕ ਮਾਈਕ ਮਿਸ਼ੇਲ ਨੇ ਇਹ ਤਸਵੀਰਾਂ ਸਾਲ 1964 ਵਿਚ ਮਸ਼ਹੂਰ ਬੈਂਡ ਦੇ ਵਾਸ਼ਿੰਗਟਨ ਡੀ. ਸੀ. ਅਤੇ ਬਾਲਟੀਮੋਰ ਆਉਣ 'ਤੇ ਲਈਆਂ ਸਨ। ਓਮੇਗਾ ਆਕਸ਼ਨਸ ਵੱਲੋਂ ਕੀਤੀ ਗਈ ਨੀਲਾਮੀ ਵਿਚ ਕੁੱਲ 413 ਨੈਗੇਟਿਵ ਵਿਕੇ, ਜਿਨ੍ਹਾਂ ਵਿਚੋਂ ਸਿਰਫ 46 ਤਸਵੀਰਾਂ ਸਾਲ 2011 ਵਿਚ ਹੋਈ ਨੀਲਾਮੀ ਵਿਚ ਲੋਕਾਂ ਨੇ ਦੇਖੀਆਂ ਸਨ।

 

Most Read

  • Week

  • Month

  • All