BC 'ਚ ਪਾਈਪਲਾਈਨ ਦਾ ਵਿਰੋਧ ਕਰ ਰਹੇ ਪ੍ਰਦਸ਼ਨਕਾਰੀਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ 'ਚ ਬਰਨਾਬੀ ਮਾਊਨਟੇਨ ਵਿਖੇ ਦਰਜਨਾਂ ਲੋਕਾਂ ਨੇ ਪਾਈਪਲਾਈਨ ਪ੍ਰਾਜੈਕਟ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਸ ਨੇ 28 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। 'ਪ੍ਰਾਜੈਕਟ ਦਾ ਇਨਲੈਟ' ਬੈਨਰ ਅਧੀਨ ਪ੍ਰਦਰਸ਼ਨ ਕਰ ਰਹੇ ਪ੍ਰਦਸ਼ਨਕਾਰੀਆਂ ਨੂੰ ਸੰਬੋਧਨ ਕਰਦਿਆ ਐਮਿਨਾ ਮਾਊਸਟਾਕਿਮ ਬੈਰੇਟੇ ਨੇ ਕਿਹਾ ਕਿ ਹਰ ਇਕ ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰੀ ਦੇਣ ਲਈ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ

, ਤਾਂ ਜੋਂ 'ਕਿੰਡਰ ਮੋਰਗਾਨ ਦੇ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਵਿਸਥਾਨ ਪ੍ਰਾਜੈਕਟ ਵਿਰੁਧ ਸਪੱਸ਼ਟ ਸੁਨੇਹਾ ਭੇਜਿਆ ਜਾ ਸਕੇ।

 

ਉਨ੍ਹਾਂ ਕਿਹਾ ਕਿ ਪਾਈਪਲਾਈਨ ਦਾ ਵਿਰੋਧ ਕਰ ਰਿਹਾ ਭਾਈਚਾਰਾ ਹੁਣ ਪਿੱਛੇ ਨਹੀਂ ਹੱਟਣ ਵਾਲਾ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਜ਼ੋਰਦਾਰ ਢੰਗ ਨਾਲ ਕਰਦਾ ਰਹੇਗਾ। ਮਾਊਸਟਾਕਿਮ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਇਨ੍ਹਾਂ 28 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਰਨਾਬੀ ਆਰ. ਸੀ. ਐੱਮ. ਪੀ. ਦੇ ਅਧਿਕਾਰੀ ਇਸ ਸਬੰਧੀ ਟਿੱਪਣੀ ਲਈ ਉਪਲੱਬਧ ਨਹੀਂ ਸੀ, ਪਰ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਨ ਕਿ ਉਹ ਪਾਈਪਲਾਈਨ 'ਤੇ ਬਹਿਸ 'ਚ ਇਕ ਧਿਰ ਬਣਨ ਦੇ ਇਛੁੱਕ ਨਹੀਂ ਹਨ, ਸਗੋਂ ਉਹ ਹਰ ਇਕ ਵਿਅਕਤੀ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਨ।


ਕੈਨੇਡਾ ਦੇ ਕੁਦਰਤੀ ਸਰੋਤ ਮੰਤਰੀ ਜਿਮ ਕੈਰ ਨੇ ਕਿਹਾ ਕਿ ਸੂਬਿਆਂ ਦੇ ਅੰਦਰੂਨੀ ਵਿਵਾਦ ਦੇ ਬਾਵਜੂਦ ਓਟਾਵਾ ਨੇ ਇਹ ਤੈਅ ਕੀਤਾ ਹੈ ਕਿ ਪਾਈਪਲਾਈਨ ਦਾ ਵਿਸਥਾਰ ਹਰ ਹਾਲਤ 'ਚ ਕੀਤਾ ਜਾਵੇਗਾ। ਉਥੇ ਹੀ ਐਲਬਰਟਾ ਦੀ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜੈਸਨ ਕੈਨੀ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਤਾਂ ਠੀਕ ਹੈ ਪਰ ਕੰਮ ਵਾਲੀਆਂ ਥਾਂਵਾਂ ਦੇ ਗੇਟ ਬੰਦ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਹਰ ਕਿਸੇ ਨੂੰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਕਿੰਡਰ ਮੋਰਗਾਨ ਯੋਜਨਾ ਦੇ ਮੁੱਦੇ 'ਤੇ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਆਹਮੋ-ਸਾਹਮਣੇ ਹੋਏ ਸਨ। ਇਹ ਯੋਜਨਾ ਟਰਾਂਸ ਮਾਊਨਟੇਨ ਪਾਈਪਲਾਈਨ ਦੀ ਤਹਿਰੀ ਸਮਰੱਥਾ ਵਧਾਉਣ ਲਈ ਹੈ, ਜੋ ਕਿ ਐਡਮਿੰਟਨ ਤੋਂ ਬਰਨਾਬੀ ਤੱਕ ਜਾਂਦੀ ਹੈ।

 

Most Read

  • Week

  • Month

  • All