ਪੁਤਿਨ ਨੂੰ ਮਿਲੀਆਂ 73.9 ਫੀਸਦੀ ਵੋਟਾਂ : ਐਗਜ਼ਿਟ ਪੋਲ

ਰੂਸ ਦੇ ਮੌਜੂਦਾ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਐਤਵਾਰ ਰਾਸ਼ਟਰਪਤੀ ਅਹੁਦੇ ਲਈ ਹੋਈ ਵੋਟਿੰਗ 'ਚ ਇਕ ਐਗਜ਼ਿਟ ਪੋਲ ਮੁਤਾਬਕ 73.9 ਫੀਸਦੀ ਵੋਟ ਮਿਲਿਆਂ ਹਨ। ਇਕ ਸੰਗਠਨ ਪੋਲਸਟਰ ਵੀ. ਟੀ. ਐੱਸ. ਆਈ. ਓ. ਐੱਮ. ਨੇ ਕਮਿਊਨਿਸਟ ਪਾਰਟੀ ਦੇ ਉਨ੍ਹਾਂ ਦੇ ਨੁਮਾਇੰਦੇ ਪਾਵੇਲ ਗੁਰਡਿਨੀ ਨੂੰ 11.3 ਫੀਸਦੀ ਵੋਟ ਮਿਲਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਤੋਂ ਇਲਾਵਾ ਨੈਸ਼ਨਲ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਵਲਾਦਿਮੀਰ

ਜਿਰੀਨੋਵਸਕੀ ਨੂੰ 6.7 ਫੀਸਦੀ ਵੋਟਾਂ ਪਈਆਂ ਹਨ ਜਦਕਿ ਟੀ. ਵੀ. ਸਟਾਰ ਅਤੇ ਜਿਸ ਨੇ ਸਿਵਲ ਇਨੀਸ਼ਿਏਟਿਵ ਪਾਰਟੀ ਦੇ ਉਮੀਦਵਾਰ ਸੇਨੀਆ ਸੋਬਚਾਕ ਨੂੰ 2.5 ਫੀਸਦੀ ਵੋਟਾਂ ਮਿਲੀਆਂ ਹਨ।
ਰੂਸੀ ਰਾਸ਼ਟਰਪਤੀ ਦਾ ਕਾਰਜਕਾਲ 6 ਸਾਲ ਦਾ ਹੈ ਅਤੇ ਇਸ ਵਾਰ ਚੋਣਾਂ 'ਚ ਉਨ੍ਹਾਂ ਦੇ ਸਾਹਮਣੇ ਕੋਈ ਮਜ਼ਬੂਤ ਨੁਮਾਇੰਦੇ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸਭ ਤੋਂ ਵੱਡੇ ਰਾਜਨੀਤਕ ਵਿਰੋਧੀ ਐਲੇਕਸੀ ਨਵਾਲਨੀ 'ਤੇ ਚੋਣਾਂ ਲੱੜਣ 'ਤੇ ਪਾਬੰਦੀ ਹੈ। ਇਸ ਦੌੜ 'ਚ ਪੁਤਿਨ (65) ਨੂੰ ਸਪੱਸ਼ਟ ਵਿਜੇਤਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਚੋਣਾਂ 'ਚ ਪੁਤਿਨ ਦੇ ਸਾਹਮਣੇ ਕਈ ਉਮੀਦਵਾਰ ਸਨ ਜਿਨ੍ਹਾਂ 'ਚ ਆਲ ਪੀਪਲਜ਼ ਯੂਨੀਅਨ ਪਾਰਟੀ ਦੇ ਸਰਗੇਈ ਬਾਬੁਰਿਨ, ਕਮਿਊਨਿਸਟ ਪਾਰਟੀ ਦੇ ਉਮੀਦਵਾਰ ਪਾਲੇਲ ਗੁਰਡਿਨੀ, ਕਮਿਊਨਿਸਟ ਆਫ ਰਸੀਆ ਪਾਰਟੀ ਦੇ ਪ੍ਰਧਾਨ ਮੈਕਸਿਮ ਸੁਰਾਯਕਿਨ, ਬੋਰਿਸ ਤਿਤੋਵ, ਯੋਬਲੋਕੋ ਪਾਰਟੀ ਦੇ ਸਹਿਸੰਸਥਾਪਕ ਗ੍ਰਿਗੋਰੀ ਯਾਵਲਨਿਸਕੀ ਅਤੇ ਹੋਰ। ਰਾਸ਼ਟਰਪਤੀ ਚੋਣਾਂ 'ਚ ਪੁਤਿਨ ਦੀ ਜਿੱਤ ਉਨ੍ਹਾਂ ਨੂੰ ਰੂਸ ਦੇ ਤਾਨਾਸ਼ਾਹ ਜੋਸੇਫ ਸਟਾਲਿਨ ਤੋਂ ਬਾਅਦ ਸਭ ਤੋਂ ਜ਼ਿਆਦਾ ਸਮੇਂ ਤੱਕ ਰੂਸ ਦੀ ਸੱਤਾ ਸੰਭਾਲਣ ਵਾਲਾ ਨੇਤਾ ਬਣਾ ਦੇਵੇਗੀ। ਜੇਕਰ ਪੁਤਿਨ ਇਕ ਵਾਰ ਫਿਰ ਜਿੱਤ ਜਾਂਦੇ ਹਨ, ਤਾਂ ਉਹ 2024 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਪੁਤਿਨ ਸਾਲ 2000 'ਚ ਰੂਸ ਦੇ ਰਾਸ਼ਟਪਤੀ, ਸਾਲ 2004 'ਚ ਰਾਸ਼ਟਰਪਤੀ, 2008 'ਚ ਪ੍ਰਧਾਨ ਮੰਤਰੀ ਅਤੇ 2012 'ਚ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਚੁਣੇ ਗਏ ਸਨ।

 

Most Read

  • Week

  • Month

  • All