ਦੇਖਦੇ ਹੀ ਦੇਖਦੇ ਡਿੱਗ ਗਿਆ ਪੁਲ, ਚਸ਼ਮਦੀਦਾਂ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਪੱਛਮੀ ਮਿਆਮੀ 'ਚ ਵੀਰਵਾਰ ਨੂੰ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਨੇੜੇ ਨਿਰਮਾਣ ਅਧੀਨ ਇਕ ਪੁਲ ਡਿੱਗ ਗਿਆ, ਜਿਸ 'ਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਕਿਸੇ ਫਿਲਮ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਵਰਗਾ ਸੀ। ਉਨ੍ਹਾਂ ਨੇ ਇਸ ਦਰਦਨਾਕ ਮੰਜ਼ਰ ਨੂੰ ਭਾਵੁਕ ਸ਼ਬਦਾਂ 'ਚ ਬਿਆਨ ਕੀਤਾ ਹੈ। ਵੀਰਵਾਰ ਦੀ ਦੁਪਹਿਰ ਨੂੰ ਇਕ ਵਜੇ ਜਦ 950 ਟਨ ਦਾ ਪੁਲ ਡਿੱਗਿਆ

ਤਾਂ ਲੋਕ ਬੁਰੀ ਤਰ੍ਹਾਂ ਨਾਲ ਡਰ ਗਏ। ਲਗਭਗ 8 ਵਾਹਨ ਪੁਲ ਦੇ ਮਲਬੇ ਹੇਠ ਫਸੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਮੈਜੀਆ ਨਾਂ ਦੇ ਵਿਅਕਤੀ ਨੇ ਕਿਹਾ ਕਿ ਪੁਲ ਡਿਗਣ ਦੀ ਖਬਰ ਮਿਲਦਿਆਂ ਹੀ ਉਹ ਉਸ ਪਾਸੇ ਵੱਲ ਭੱਜਿਆ ਪਰ ਉੱਥੇ ਕਈ ਵਾਹਨ ਪੁਲ ਦੇ ਮਲਬੇ ਹੇਠ ਦੱਬੇ ਹੋਏ ਸਨ ਅਤੇ ਜ਼ਖਮੀ ਲੋਕ ਚੀਕ ਰਹੇ ਸਨ। ਉਸ ਨੇ ਦੱਸਿਆ,''ਮਲਬੇ ਹੇਠ ਇਕ ਹਾਂਡਾ ਗੱਡੀ 'ਚ ਇਕ ਨੌਜਵਾਨ ਫਸਿਆ ਹੋਇਆ ਸੀ, ਮੈਂ ਉਸ ਲਈ ਕੁੱਝ ਵੀ ਨਾ ਕਰ ਸਕਿਆ। ਉਸ ਨੇ ਉੱਥੇ ਹੀ ਦਮ ਤੋੜ ਦਿੱਤਾ।'' ਗਾਇਓਵਾਨੀ ਹੈਰਨਾਡੇਜ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਪੁਲ ਡਿਗਣ 'ਤੇ ਅਜਿਹੀ ਆਵਾਜ਼ ਸੁਣਾਈ ਦਿੱਤੀ ਜਿਵੇਂ ਕਿਤੇ ਧਮਾਕਾ ਹੋਇਆ ਹੋਵੇ। ਉਸ ਨੇ ਕਿਹਾ ਕਿ ਉਹ ਵੀ ਕੁੱਝ ਮਿੰਟ ਪਹਿਲਾਂ ਹੀ ਇੱਥੋਂ ਲੰਘ ਕੇ ਆਇਆ ਸੀ, ਜੇਕਰ ਕੁੱਝ ਮਿੰਟ ਹੋਰ ਉਹ ਉੱਥੇ ਹੁੰਦਾ ਤਾਂ ਸ਼ਾਇਦ ਬਚ ਨਾ ਪਾਉਂਦਾ। ਲਗਭਗ 100 ਫਾਇਰ ਫਾਈਟਰਜ਼ ਲੋਕਾਂ ਦੀ ਮਦਦ ਕਰ ਰਹੇ ਹਨ।

Most Read

  • Week

  • Month

  • All