ਦਾਗੀ ਸੰਸਦ ਮੈਂਬਰ-ਵਿਧਾਇਕਾਂ ਦੇ ਚੋਣ ਲੜਨ 'ਤੇ ਲੱਗੇਗੀ ਰੋਕ? ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ

ਨਵੀਂ ਦਿੱਲੀ— ਕੀ ਅਪਰਾਧਿਕ ਮਾਮਲਿਆਂ 'ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਖਿਲਾਫ ਦੋਸ਼ ਤੈਅ ਹੁੰਦਿਆਂ ਹੀ ਉਨ੍ਹਾਂ ਖਿਲਾਫ ਚੋਣ ਲੜਨ 'ਤੇ ਰੋਕ ਲਗਾ ਦਿੱਤੀ ਜਾਣੀ ਚਾਹੀਦੀ ਹੈ? ਸੁਪਰੀਮ ਕੋਰਟ ਅੱਜ ਇਸ ਮਾਮਲੇ 'ਤੇ ਫੈਸਲਾ ਸੁਣਾ ਸਕਦੀ ਹੈ।ਸੁਪਰੀਮ ਕੋਰਟ 'ਚ ਪੰਜ ਜੱਜਾਂ ਦੀ ਇਕ ਸੰਵਿਧਾਨਕ ਬੈਂਚ ਮੰਗਲਵਾਰ ਨੂੰ ਇਕ ਜਨ ਹਿੱਤ ਪਟੀਸ਼ਨ 'ਤੇ ਸੁਣਵਾਈ ਕਰੇਗੀ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਹੈ,

ਜਿਸ 'ਚ ਅਪਰਾਧਿਕ ਪਿਛੋਕੜ ਵਾਲੇ ਲੋਕ ਨੁਮਾਇੰਦਿਆਂ ਦੇ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਮੌਜੂਦਾ ਨਿਯਮ ਮਤਾਬਕ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਚੋਣ ਲੜਨ 'ਤੇ ਸਿਰਫ ਉਦੋਂ ਰੋਕ ਲਗਾਈ ਜਾਂਦੀ ਹੈ, ਜਦੋਂ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਪਾਏ ਜਾਂਦੇ ਹਨ।

 

ਸੁਪਰੀਮ ਕੋਰਟ ਨੇ 28 ਅਗਸਤ ਨੂੰ ਮਾਮਲੇ 'ਚ ਸੁਣਵਾਈ ਕਰਦੇ ਸਮੇਂ ਕਿਹਾ ਸੀ ਕਿ ਵੋਟ ਕਰਤਾਵਾਂ ਨੂੰ ਉਮੀਦਵਾਰਾਂ ਦੇ ਪਿਛਲੇ ਜੀਵਨ ਬਾਰੇ ਜਾਣਨ ਦਾ ਹੱਕ ਹੈ। ਚੋਣ ਕਮਿਸ਼ਨ ਅਜਿਹੇ 'ਚ ਸਿਆਸੀ ਪਾਰਟੀਆਂ ਨਾਲ ਸਿੱਧੇ ਕਹਿ ਸਕਦੇ ਹਨ ਕਿ ਉਹ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ 'ਤੇ ਲੜਨ ਲਈ ਟਿਕਟ ਨਾ ਦੇਣ। 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ 'ਚ ਪੋਲ ਪੈਨਲ, ਕੇਂਦਰ ਸਰਕਾਰ ਤੇ ਪਾਰਟੀਆਂ ਦੀ ਰਾਏ ਜਾਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਕਰ ਲਿਆ ਹੈ। ਕੋਰਟ ਅੱਜ ਇਸ ਪਟੀਸ਼ਨ 'ਤੇ ਫੈਸਲਾ ਸੁਣਾ ਸਕਦੀ ਹੈ।

Most Read

  • Week

  • Month

  • All