ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਹੋਣਾ ਮੰਦਭਾਦਾ : ਕੁਰੈਸ਼ੀ

ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਨਾਲ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਦੇ ਰੱਦ ਹੋਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕੁਰੈਸ਼ੀ ਨੇ ਕਿਹਾ ਕਿ ਇਹ ਗੱਲ ਮੰਦਭਾਗੀ ਹੈ ਕਿ ਪਾਕਿਸਤਾਨ ਦੇ ਗੱਲਬਾਤ ਦੇ ਸੱਦੇ ਨੂੰ ਸਾਕਾਰਾਤਮਕ ਤਰੀਕੇ ਨਾਲ ਨਹੀਂ ਲਿਆ। ਇਥੇ ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਨੂੰ ਅੱਜ ਭਾਰਤ ਨੇ ਰੱਦ ਕਰ ਦਿੱਤਾ ਸੀ।

ਜਿਸ ਪਿੱਛੇ ਜੰਮੂ ਕਸ਼ਮੀਰ 'ਚ ਬੇਰਹਿਮੀ ਨਾਲ ਮਾਰੇ ਗਏ ਪੁਲਸ ਮੁਲਾਜ਼ਮਾਂ ਤੇ ਕਸ਼ਮੀਰੀ ਅੱਤਵਾਦੀ ਬੁਰਹਾਨ ਬਾਨੀ ਦਾ ਗੁਣਗਾਨ ਕਰਨ ਵਾਲੀਆਂ ਡਾਕ-ਟਿਕਟਾਂ ਪਾਕਿਸਤਾਨ ਵਲੋਂ ਜਾਰੀ ਕਰਨ ਨੂੰ ਕਾਰਨ ਦੱਸਿਆ ਗਿਆ ਸੀ।
ਕੁਰੈਸ਼ੀ ਦਾ ਇਹ ਬਿਆਨ ਉਨ੍ਹਾਂ ਹੀ ਮੰਦਭਾਗਾ ਹੈ, ਜਿੰਨਾਂ ਕਿ ਜੰਮੂ 'ਚ ਪੁਲਸ ਮੁਲਾਜ਼ਮਾਂ ਨੂੰ ਅਗਵਾ ਕਰਨ ਪਿੱਛੋਂ ਬੇਰਹਿਮੀ ਨਾਲ ਹੱਤਿਆ ਕੀਤਾ ਜਾਣਾ ਹੈ। ਪਾਕਿਸਤਾਨ ਲਗਾਤਾਰ ਭਾਰਤ 'ਚ ਅੱਤਵਾਦ ਫੈਲਾਉਣ ਦੇ ਮਨਸੂਬੇ ਘੜਦਾ ਰਹਿੰਦਾ ਹੈ ਪਰ ਭਾਰਤ ਜਦੋਂ ਗੱਲਬਾਤ ਰੱਦ ਕਰਨ ਵਰਗੇ ਕਦਮ ਚੁੱਕ ਕੇ ਘੂਰੀ ਵੱਟਦਾ ਹੈ ਤਾਂ ਉਲਟਾ ਉਹ ਭਾਰਤ ਨੂੰ ਭੰਡਣ ਲੱਗ ਜਾਂਦਾ ਹੈ।
ਇਸ ਤੋਂ ਪਹਿਲਾਂ ਨਿਊ ਯਾਰਕ 'ਚ ਪ੍ਰਸਤਾਵਿਤ ਗੱਲਬਾਤ ਰੱਦ ਕਰਨ ਦਾ ਐਲਾਨ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ 'ਚ ਕਿਹਾ ਸੀ ਕਿ ਇਨ੍ਹਾਂ ਘਟਨਾਵਾਂ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਲਿਆ ਦਿੱਤਾ ਹੈ।

Most Read

  • Week

  • Month

  • All