ਮਿਸਰ ਸੁਰੱਖਿਆ ਬਲਾਂ ਨੇ ਸਿਨਾਈ 'ਚ 11 ਜਿਹਾਦੀ ਕੀਤੇ ਢੇਰ

ਕਾਇਰੋ— ਮਿਸਰ ਦੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਦਿਆਂ ਸਿਨਾਈ 'ਚ ਸਰਚ ਆਪ੍ਰੇਸ਼ਨ ਦੌਰਾਨ 11 ਸ਼ੱਕੀ ਜਿਹਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੁਰੱਖਿਆ ਬਲਾਂ ਨੇ ਮਿਸਰ 'ਚ ਜਿਹਾਦੀਆਂ ਦਾ ਸਫਾਇਆ ਕਰਨ ਲਈ ਇਸੇ ਸਾਲ ਫਰਵਰੀ 'ਚ ਇਕ ਮੁਹਿੰਮ ਚਲਾਈ ਸੀ, ਜਿਸ ਦੇ ਤਹਿਤ ਲਗਾਤਾਰ ਸ਼ੱਕੀ ਜਿਹਾਦੀ ਤੇ ਅੱਤਵਾਦੀ ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ।ਸੁਰੱਖਿਆ ਬਲਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਜਿਹਾਦੀਆਂ ਨੇ ਇਕ ਸੁਰੱਖਿਆ ਬਲਾਂ ਖਿਲਾਫ ਅੱਤਵਾਦੀ ਗਤੀਵਿਧੀਆਂ ਲਈ ਇਕ ਪੈਟਰੋਲ ਪੰਪ 'ਤੇ ਕਬਜ਼ਾ ਕੀਤਾ ਹੋਇਆ ਸੀ। ਉੱਤਰੀ ਸਿਨਾਈ 'ਚ ਸੂਬੇ ਦੀ ਰਾਜਧਾਨੀ ਅਲ-ਅਰੀਸ਼ 'ਚ ਗੋਲੀਬਾਰੀ ਦੌਰਾਨ 11 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਜਿਹਾਦੀ 2013 'ਚ ਇਸਲਾਮਿਕ ਪ੍ਰੈਜ਼ੀਡੈਂਟ ਮੁਹੰਮਦ ਮੋਰਿਸ ਨੂੰ ਦੇਸ਼ 'ਚੋਂ ਕੱਢਣ ਤੋਂ ਬਾਅਦ ਮਿਸਰ 'ਚ ਬਹੁਤ ਜ਼ਿਆਦਾ ਸਰਗਰਮ ਹੋ ਗਏ ਹਨ। ਉਦੋਂ ਤੋਂ ਹੀ ਸੈਂਕੜੇ ਪੁਲਸ ਕਰਮਚਾਰੀ ਤੇ ਸੁਰੱਖਿਆ ਬਲਾਂ ਦੇ ਜਵਾਨ ਜਿਹਾਦੀਆਂ ਖਿਲਾਫ ਸੰਘਰਸ਼ 'ਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੁਰੱਖਿਆ ਬਲਾਂ ਨੇ ਕਿਹਾ ਕਿ ਫਰਵਰੀ 'ਚ 'ਸਿਨਾਈ 2018' ਆਪ੍ਰੇਸ਼ਨ ਸ਼ੁਰੂ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਹੁਣ ਤੱਕ 300 ਤੋਂ ਵਧੇਰੇ ਜਿਹਾਦੀਆਂ ਨੂੰ ਢੇਰ ਕਰ ਦਿੱਤਾ ਹੈ ਤੇ ਇਸ ਮੁਹਿੰਮ 'ਚ ਘੱਟ ਤੋਂ ਘੱਟ 35 ਫੌਜ ਦੇ ਜਵਾਨ ਵੀ ਸ਼ਹੀਦ ਹੋ ਗਏ।

Most Read

  • Week

  • Month

  • All