ਪੈਦਲ ਜਾ ਰਹੇ ਵਿਅਕਤੀ ਲਈ ਆਫਤ ਬਣ ਕੇ ਆਈ ਕਾਰ

ਰਓਨਟਾਰੀਓ ਸਟ੍ਰੀਟ ਤੇ ਕੋਰਟਨੀਪਾਰਕ ਨੇੜੇ ਇਕ ਪੈਦਲ ਜਾ ਰਹੇ ਵਿਅਕਤੀ ਨੂੰ ਗੱਡੀ ਨਾਲ ਕੁਚਲਣ ਦਾ ਮਾਮਲਾ ਦਾ ਸਾਹਮਣਾ ਆਇਆ ਹੈ। ਫਿਲਹਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ।


ਪੁਲਸ ਨੇ ਦੱਸਿਆ ਕਿ ਜਦੋਂ ਗੱਡੀ ਨਾਲ ਵਿਅਕਤੀ ਦੀ ਟੱਕਰ ਹੋਈ ਸੀ, ਉਸ ਸਮੇਂ ਉਹ ਸੜਕ ਪਾਰ ਕਰ ਰਿਹਾ ਸੀ। ਹਾਦਸਾ ਹੋਣ ਤੋਂ ਬਾਅਦ ਗੱਡੀ ਦਾ ਡਰਾਈਵਰ ਮੌਕੇ 'ਤੇ ਹੀ ਮੌਜੂਦ ਰਿਹਾ। ਪੁਲਸ ਨੇ ਹਾਦਸੇ ਵਾਲੀ ਥਾਂ ਨੂੰ ਜਾਂਚ ਲਈ ਬੰਦ ਕਰ ਦਿੱਤਾ ਹੈ। ਫਿਲਹਾਲ ਡਰਾਈਵਰ 'ਤੇ ਕਿਹੜੇ ਚਾਰਜ ਲਗਾਏ ਹਨ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

Most Read

  • Week

  • Month

  • All