ਲੰਡਨ : 3 ਮੰਜ਼ਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਔਰਤ ਦੀ ਮੌਤ

ਲੰਡਨ (ਵਾਰਤਾ)— ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਦੱਖਣੀ-ਪੂਰਬੀ 'ਚ ਵੂਲਵਿਚ ਦੇ ਸੈਂਚੁਰੀਅਨ ਸਕੁਵੇਅਰ ਸਥਿਤ 3 ਮੰਜ਼ਲਾਂ ਇਮਾਰਤ 'ਚ ਨੂੰ ਭਿਆਨਕ ਅੱਗ ਲੱਗ ਗਈ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਝੁਲਸ ਗਏ। 'ਲੰਡਨ ਫਾਇਰ ਬ੍ਰਿਗੇਡ' ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਕੌਮਾਂਤਰੀ ਸਮੇਂ ਅਨੁਸਾਰ ਬੁੱਧਵਾਰ ਅੱਧੀ ਰਾਤ ਤਕਰੀਬਨ 1 ਵਜ ਕੇ 20 ਮਿੰਟ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ।



ਇਸ ਸੂਚਨਾ ਦੇ ਤੁਰੰਤ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਰਵਾਨਾ ਹੋਈਆਂ। ਤਕਰੀਬਨ 60 ਫਾਇਰ ਫਾਈਟਰਾਂ ਨੇ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਮੌਕੇ ਤੋਂ ਇਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਗਈ। ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ ਦੋ ਲੋਕ ਜਾਨ ਬਚਾ ਕੇ ਦੌੜਨ ਦੀ ਕੋਸ਼ਿਸ਼ ਵਿਚ ਝੁਲਸ ਗਏ, ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਮਾਰਤ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Most Read

  • Week

  • Month

  • All