ਇੰਡੋਨੇਸ਼ੀਆਈ ਜ਼ਿਲੇ 'ਚ ਪੁਰਸ਼, ਔਰਤਾਂ ਦੇ ਇਕੱਠੇ ਖਾਣਾ ਖਾਣ 'ਤੇ ਲੱਗੀ ਪਾਬੰਦੀ

ਬਾਂਦਾ ਆਸੇਹ— ਇੰਡੋਨੇਸ਼ੀਆ ਦੇ ਇਸਲਾਮਿਕ ਆਸੇਹ ਸੂਬੇ ਦੇ ਇਕ ਜ਼ਿਲੇ 'ਚ ਪੁਰਸ਼ਾਂ ਤੇ ਔਰਤਾਂ ਦੇ ਬਾਹਰ ਜਾ ਕੇ ਕਿਸੇ ਰੇਸਤਰਾਂ 'ਚ ਇਕੱਠੇ ਖਾਣਾ ਖਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਪਤੀ-ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਨੂੰ ਇਸ ਤੋਂ ਛੋਟ ਮਿਲੀ ਹੋਈ ਹੈ। ਆਸੇਹ, ਔਰਤਾਂ 'ਤੇ ਨੈਤਿਕ ਪਾਬੰਦੀਆਂ ਨੂੰ ਲਾਗੂ ਕਰਨ ਲਈ ਪਹਿਲਾਂ ਵੀ ਨਿੰਦਾ ਦਾ ਸਾਹਮਣਾ ਕਰਦਾ ਰਿਹਾ ਹੈ। ਆਸੇਹ ਦੁਨੀਆ ਦੇ ਸਭ ਤੋਂ ਵਧ ਮੁਸਲਿਮ ਆਬਾਦੀ ਵਾਲੇ ਦੇਸ਼ ਦਾ ਇਕਲੌਤਾ ਅਜਿਹਾ

ਇਲਾਕਾ ਹੈ, ਜਿਥੇ ਸ਼ਰੀਆ ਕਾਨੂੰਨ ਲਾਗੂ ਹੈ।

ਸੁਮਾਤਰਾ ਦੀਪ ਦੇ ਬਿਰੂਵੇਨ ਜ਼ਿਲੇ 'ਚ ਹਾਲ ਹੀ 'ਚ ਲਾਗੂ ਇਸਲਾਮਿਕ ਕਾਨੂੰਨ ਮੁਤਾਬਕ ਔਰਤਾਂ ਰੇਸਤਰਾਂ ਤੇ ਕਾਫੀ ਸ਼ਾਪ 'ਚ ਪੁਰਸ਼ਾਂ ਨਾਲ ਇਕ ਟੇਬਲ 'ਤੇ ਨਹੀਂ ਖਾ ਸਕਦੀਆਂ ਹਨ। ਹਾਲਾਂਕਿ ਪਤੀ ਜਾਂ ਕਰੀਬੀ ਪੁਰਸ਼ ਰਿਸ਼ਤੇਦਾਰ ਨਾਲ ਔਰਤਾਂ ਨੂੰ ਖਾਣਾ ਖਾਣ ਦੀ ਇਜਾਜ਼ਤ ਹੋਵੇਗੀ। ਲੰਚ ਦੌਰਾਨ ਸਹਿਕਰਮੀ ਵੀ ਇਕ ਦੂਜੇ ਨਾਲ ਆਪਣਾ ਖਾਣਾ ਸਾਂਝਾ ਨਹੀਂ ਕਰ ਸਕਣਗੇ।

ਜ਼ਿਲਾ ਪ੍ਰਮੁੱਖ ਵੱਲੋਂ 5 ਅਗਸਤ ਨੂੰ ਜਾਰੀ ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਰਾਤ 9 ਵਜੇ ਤੋਂ ਬਾਅਦ ਰੇਸਤਰਾਂ ਤੇ ਕੈਫੇ 'ਚ ਅਜਿਹੀਆਂ ਔਰਤਾਂ ਨੂੰ ਖਾਣਾ ਨਹੀਂ ਸਰਵ ਕੀਤਾ ਜਾਣਾ ਚਾਹੀਦਾ ਹੈ ਜੋ ਇਕੱਲੇ ਪਰਿਵਾਰ ਤੋਂ ਬਗੈਰ ਉਥੇ ਜਾਂਦੀਆਂ ਹਨ। ਅਧਿਕਾਰੀਆਂ ਮੁਤਾਬਕ ਇਹ ਰੇਸਤਰਾਂ ਮਾਲਿਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਨਿਰਦੇਸ਼ਾਂ ਨੂੰ ਲਾਗੂ ਕਰਦੇ ਹਨ ਜਾਂ ਨਹੀਂ। ਹਾਲਾਂਕਿ ਇਸ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ।

Most Read

  • Week

  • Month

  • All