ਮਾਲੀਆ ਦੇ ਲਗਜ਼ਰੀ yacht ਨੂੰ ਮਾਲਟਾ 'ਚ ਕੀਤਾ ਗਿਆ ਜ਼ਬਤ

ਵਿਜੈ ਮਾਲੀਆ ਦੇ ਲਗਜ਼ਰੀ yacht ''ਇੰਡੀਅਨ ਮਹਾਰਾਣੀ'' ਨੂੰ ਮੰਗਲਵਾਰ ਨੂੰ ਮਾਲਟਾ ਵਿਚ ਬੰਦਰਗਾਹ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ। ਰਿਪੋਰਟ ਮੁਤਾਬਕ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਚਾਲਕ ਦਲ ਦੇ ਮੈਂਬਰਾਂ ਨੂੰ ਤਨਖਾਹ ਨਾ ਦੇਣ ਕਾਰਨ ਅਜਿਹਾ ਕੀਤਾ ਗਿਆ ਹੈ। ਇਸ ਸੁਪਰ yacht ਦਾ ਮੁੱਲ ਲੱਗਭਗ 93 ਮਿਲੀਅਨ ਅਮਰੀਕੀ ਡਾਲਰ ਹੈ।

ਇਹ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਸ਼ਾਨਦਾਰ ਸੁਪਰ yacht ਮੰਨਿਆ ਜਾਂਦਾ ਹੈ। ਟਰੇਡ ਨੇ ਲੱਗਭਗ 615000 ਡਾਲਰ ਬਕਾਇਆ ਟੈਕਸ ਨਾ ਦੇ ਸਕਣ ਕਾਰਨ ਵੀ ਇਹ ਕਦਮ ਚੁੱਕਿਆ ਹੈ। ਦੇਸ਼ ਵਿਚੋਂ ਭੱਜੇ ਕਾਰੋਬਾਰੀ ਵਿਜੈ ਮਾਲੀਆ 'ਤੇ ਇਹ ਕਾਰਵਾਈ ਕਰਨ ਪਿੱਛੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ yacht 'ਤੇ ਕੰਮ ਕਰਨ ਵਾਲੇ ਚਾਲਕ ਦਲ ਦੇ ਮੈਂਬਰਾਂ ਨੂੰ ਬੀਤੇ ਕੁਝ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਮਾਲੀਆ ਨੇ ਇਸ yacht ਦੀ ਅਖੀਰੀ ਵਾਰੀ ਵਰਤੋਂ ਬੀਤੇ ਸਾਲ ਸਤੰਬਰ ਵਿਚ ਕੀਤੀ ਸੀ। ਇਸ yacht 'ਤੇ ਲੱਗਭਗ 40 ਚਾਲਕ ਦਲ ਦੇ ਮੈਂਬਰ ਹਨ। ਹਰ ਮੈਂਬਰ ਦਾ ਲੱਗਭਗ 6250 ਤੋਂ 92000 ਡਾਲਰ ਤੱਕ ਦਾ ਬਕਾਇਆ ਦੇਣਾ ਬਾਕੀ ਹੈ।

Most Read

  • Week

  • Month

  • All