ਸ਼੍ਰੀਲੰਕਾ 'ਚ ਭਾਰਤ ਦੇ 19 ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

ਉਤਰੀ ਸ਼੍ਰੀਲੰਕਾ 'ਚ ਘੱਟ ਤੋਂ ਘੱਟ 19 ਭਾਰਤੀ ਮਛੇਰਿਆਂ ਹਿਰਾਸਤ 'ਚ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਪੁਲਸ ਨੇ ਅੱਜ ਇੱਥੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਜਲ ਖੇਤਰ 'ਚ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਤਮਿਲਨਾਡੂ 'ਚ ਰਾਮੇਸ਼ਵਰਮ ਦੇ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਨੂੰ 30 ਮਾਰਚ ਨੂੰ ਤਲੈਮਨਾਰਕੇ ਨੇੜੇ ਲੱਗਦੇ ਖੇਤਰ

ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਸ਼੍ਰੀਲੰਕਾ ਦੇ ਨੇਵੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਅਤੇ ਮਤਸਿਆ ਪਾਲਣ ਵਿਭਾਗ ਦੇ ਹਵਾਲੇ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਮਛੇਰਿਆਂ ਨੂੰ ਵਾਵੂਨਿਆ ਦੇ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੇ 12 ਅਪ੍ਰੈਲ ਤਕ ਵਾਵੂਨਿਆ ਜੇਲ ਭੇਜਣ ਦੇ ਆਦੇਸ਼ ਦਿੱਤੇ ਗਏ।

Most Read

  • Week

  • Month

  • All